ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਵਿਸਾਖੀ ਮੇਲਾ 2016’ ਦਾ ਪੋਸਟਰ ਜਾਰੀ

IMG_1762ਆਕਲੈਂਡ,15 ਫਰਵਰੀ – ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਬੰਧਕਾਂ ਵੱਲੋਂ 16 ਅਪ੍ਰੈਲ ਦਿਨ ਸ਼ਨੀਵਾਰ ਨੂੰ ‘ਵਿਸਾਖੀ ਮੇਲਾ 2016’ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਕਲੱਬ ਦੇ ਪ੍ਰਬੰਧਕਾਂ ਤੇ ਮੈਂਬਰਾਂ ਨੇ ਮੈਨੁਕਾਓ ਸਥਿਤ ਚਾਵਲਾ ਰੈਸਟੋਰੈਂਟ ਵਿਖੇ ਪੰਜਾਬੀ ਮੀਡੀਆ ਦੀ ਹਾਜ਼ਰੀ ਵਿੱਚ ਪ੍ਰੋਗਰਾਮ ਦਾ ਪੋਸਟਰ ਜਾਰੀ ਕੀਤਾ। ਪੰਜ-ਆਬ ਕਲੱਬ ਦੇ ਪ੍ਰਧਾਨ ਸ. ਅਮਰੀਕ ਸਿੰਘ ਅਤੇ ਸ. ਮਨਜੀਤ ਸਿੰਘ ਬਿੱਲਾਂ ਹੋਰਾਂ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਕਲੱਬ ਵਿਸਾਖੀ ਮੇਲਾ ‘ਤੇ ਇਸ ਵਾਰ ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਨੂੰ ਬੁਲਾ ਰਿਹਾ ਹੈ ਤੇ ਉਹ ਆਪਣੇ ਸਾਜਿੰਦਿਆਂ ਨਾਲ ਪਹੁੰਚ ਰਹੇ ਹਨ ਤੇ ਇਹ ਪ੍ਰੋਗਰਾਮ ਸ਼ਾਮੀ 7.00 ਵਜੇ ਤੋਂ ਆਰੰਭ ਹੋ ਕੇ 3 ਘੰਟੇ ਦੇ ਲਗਭਗ ਚੱਲੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਪਰਿਵਾਰਕ ਤੇ ਮੁਫ਼ਤ ਸ਼ੋਅ ਹੈ ਤੇ ਕਾਰ ਪਾਰਕਿੰਗ ਵੀ ਮੁਫ਼ਤ ਹੋਵੇਗੀ। ਹਾਲ ਅੰਦਰ ਬਜ਼ੁਰਗਾਂ ਅਤੇ ਮਹਿਲਾਵਾਂ ਦੇ ਲਈ ਕੁੱਝ ਸੀਟਾਂ ਰਾਖਵੀਂਆਂ ਵੀ ਹੋਣ ਗੀਆ। ਪ੍ਰੋਗਰਾਮ ਵਿੱਚ ਸਥਾਨਕ ਪੇਸ਼ਕਾਰੀਆਂ ਵੀ ਹੋਣਗੀਆਂ ਤੇ ਖਾਣ-ਪੀਣ ਦੇ ਸਟਾਲ ਵੀ ਰੱਖੇ ਜਾ ਰਹੇ ਹਨ। ‘ਵਿਸਾਖੀ ਮੇਲਾ 2016’ ਪਰਿਵਾਰਕ ਸ਼ੋਅ ਹੋਣ ਕਰਕੇ ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਹੂਮ-ਹਮਾ ਕੇ ਪਹੁੰਚਣ ਦੀ ਅਪੀਲ ਕੀਤੇ ਗਈ। ਪੋਸਟਰ ਜਾਰੀ ਕਰਨ ਸਮੇਂ ਕਲੱਬ ਦੇ ਪ੍ਰਧਾਨ ਸ. ਅਮਰੀਕ ਸਿੰਘ, ਸ. ਮਨਜੀਤ ਸਿੰਘ ਬਿੱਲਾਂ, ਹਰਪ੍ਰੀਤ ਸਿੰਘ ਭੁੱਲਰ, ਬਲਕਾਰ ਸਿੰਘ,  ਕੰਵਲਜੀਤ ਸਿੰਘ ਰਾਣੇਵਾਲ, ਸ. ਸੰਤੋਖ ਸਿੰਘ ਵਿਰਕ, ਅਮਨਪ੍ਰੀਤ ਸਿੰਘ, ਜਗਦੀਪ ਸਿੰਘ ਰਾਏ, ਭਗਵੰਤ ਸਿੰਘ ਮਾਹਿਲ, ਰਵਿੰਦਰ ਸਿੰਘ ਢਿੱਲੋਂ, ਸੋਹਨ ਸਿੰਘ, ਜਸਵਿੰਦਰ ਸਿੰਘ, ਰਾਜ ਵਰਿੰਦਰ ਸਿੰਘ, ਸ਼ੁੱਭਜਿੰਦਰ ਸਿੰਘ, ਮਨਜਿੰਦਰ ਸਿੰਘ ਲਾਲੀ ਅਤੇ ਤੇਜਪਾਲ ਸਿੰਘ ਦੇ ਨਾਲ ਪੰਜਾਬੀ ਮੀਡੀਆ ਕਰਮੀਆਂ ਤੋਂ ਨਰਿੰਦਰ ਸਿੰਗਲਾ, ਸ. ਅਮਰਜੀਤ ਸਿੰਘ, ਪਰਮਿੰਦਰ ਸਿੰਘ, ਜੁਗਰਾਜ ਮਾਨ ਅਤੇ ਸ. ਬਿਕਰਮਜੀਤ ਸਿੰਘ ਮਟਰਾਂ ਹਾਜ਼ਰ ਸਨ।