ਫਿਲਮ ‘ਪਾਣੀਪਤ’ ਵਿੱਚ ਸੰਜੈ ਦੱਤ ਪਹਿਨਣਗੇ 35 ਕਿੱਲੋ ਦਾ ਕਵਚ

ਬਾਲੀਵੁੱਡ – ਬਾਲੀਵੁੱਡ ਦੇ ‘ਬਾਵਾ’ ਯਾਨੀ ਅਦਾਕਾਰ ਸੰਜੈ ਦੱਤ ਇਸ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਕਲੰਕ’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹੋਣ ਦੇ ਨਾਲ ਹੀ ਆਸ਼ੂਤੋਸ਼ ਗੋਵਾਰੀਕਰ ਦੀ ਆਉਣ ਵਾਲੀ ਨਵੀਂ ਫਿਲਮ ‘ਪਾਣੀਪਤ’ ਦੀ ਸ਼ੂਟਿੰਗ ਵੀ ਕਰ ਰਹੇ ਹਨ। ਖ਼ਬਰਾਂ ਦੇ ਮੁਤਾਬਿਕ ਉਹ ਜੈਪੁਰ ਵਿੱਚ ਫਿਲਮ ਲਈ ਆਪਣੇ ਸੀਨਸ ਨੂੰ ਸ਼ੂਟ ਕਰ ਰਹੇ ਹਨ। ਇਸ ਵਿੱਚ ਸੰਜੈ ਦੱਤ ਦੇ ਕਿਰਦਾਰ ਦੇ ਪਹਿਰਾਵੇ ਦੇ ਭਾਰ ਨਾਲ ਜੁੜੀ ਖ਼ਬਰ ਲੋਕਾਂ ਨੂੰ ਹੈਰਾਨ ਕਰ ਰਹੀ ਹੈ।
ਰਿਪੋਰਟਸ ਦੇ ਮੁਤਾਬਿਕ ਕਿ ਇਸ ਫਿਲਮ ਵਿੱਚ ਅਫ਼ਗ਼ਾਨ ਕਿੰਗ ਅਹਿਮਦ ਸ਼ਾਹਰ ਦੁਰਾਨੀ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਸੰਜੈ ਦੱਤ 35 ਕਿੱਲੋ ਦਾ ਕਵਚ ਪਹਿਨੇ ਹੋਏ ਨਜ਼ਰ ਆਉਣਗੇ। ਇਸ ਕਵਚ ਵਿੱਚ ਫਿਟ ਹੋਣ ਲਈ ਸੰਜੈ ਰੱਜ ਕੇ ਵੱਰਕ-ਆਊਟ ਵੀ ਕੀਤਾ। ਇੱਥੋਂ ਤੱਕ ਕਿ ਸ਼ੂਟਿੰਗ ਦੇ ਦੌਰਾਨ ਵੀ ਸਮਾਂ ਕੱਢ ਕੇ ਉਹ ਜਿੰਮ ਵੀ ਜਾਂਦੇ ਰਹੇ ਹਨ।
ਜੈਪੁਰ ਵਿੱਚ ਸੰਜੈ ਦੱਤ ਨੇ ਸ਼ੂਟਿੰਗ ਦੀ ਜਗ੍ਹਾ ਉੱਤੇ ਹੀ ਖ਼ਾਸ ਜਿੰਮ ਬਣਵਾਇਆ। ਇੱਥੇ ਉਨ੍ਹਾਂ ਦੇ ਪਰਸਨਲ ਇਕਵਿਪਮੈਂਟ ਵੀ ਮੁੰਬਈ ਤੋਂ ਲਿਆਏ ਗਏ। ਸ਼ਾਟਸ ਅਤੇ ਪੈਕਅੱਪ ਦੇ ਵਿੱਚ ਸਮਾਂ ਕੱਢ ਦੇ ਹੋਏ ਉਹ ਵੱਰਕ-ਆਊਟ ਕਰਦੇ ਰਹੇ ਹਨ। ਇਹ ਜਿੰਮ ਭਲੇ ਹੀ ਖ਼ਾਸ ਸੰਜੈ ਲਈ ਬਣਾਇਆ ਗਿਆ ਸੀ, ਪਰ ਇਸ ਨੂੰ ਉਹ ਹੋਰ ਕਾਸਟ ਅਤੇ ਕਰੂ ਮੈਂਬਰਸ ਨੂੰ ਵੀ ਵਰਤਣ ਲਈ ਦਿੰਦੇ ਰਹੇ ਹਨ।  
ਕਿਹਾ ਜਾ ਰਿਹਾ ਹੈ ਕਿ ਕਵਚ ਖ਼ਾਸ ਤੌਰ ‘ਤੇ ਸਿਰਫ਼ ਸੰਜੈ ਦੀ ਬਾਡੀ ਲਈ ਹੀ ਬਣਵਾਇਆ ਗਿਆ ਹੈ। ਅਜਿਹੇ ਵਿੱਚ ਉਸ ਨੂੰ ਪਹਿਨ ਕੇ ਆਪਣੇ ਸੀਨ ਨੂੰ ਪ੍ਰਫ਼ੈਕਟ ਬਣਾਉਣ ਲਈ ਅਦਾਕਾਰ ਸੰਜੇ ਦੱਤ ਵੀ ਕੋਈ ਕਸਰ ਨਹੀਂ ਛੱਡ ਰਿਹਾ ਹੈ।   
ਜ਼ਿਕਰਯੋਗ ਹੈ ਕਿ ਅਦਾਕਾਰ ਸੰਜੈ ਦੱਤ ਦੇ ਇਲਾਵਾ ਫਿਲਮ ‘ਪਾਣੀਪਤ’ ਵਿੱਚ ਅਰਜੁਨ ਕਪੂਰ, ਕ੍ਰਿਤੀ ਸੈਨਨ, ਕੰਵਲਿਨੀ ਕੋਲਹਾਪੁਰੀ ਅਤੇ ਮੋਹਨੀਸ਼ ਬਹਿਲ ਅਹਿਮ ਭੂਮਿਕਾ ਵਿੱਚ ਦਿਖਣਗੇ। ਇਸ ਦੇ ਨਾਲ ਹੀ ਸੰਜੈ ਦੱਤ ਦੀ ਫਿਲਮ ‘ਕਲੰਕ’ ਅਪ੍ਰੈਲ ਵਿੱਚ ਰਿਲੀਜ਼ ਹੋਣ ਵਾਲੀ ਹੈ।