ਫੀਫਾ ਅੰਡਰ-20 ਵਰਲਡ ਕੱਪ – ਅਮਰੀਕਾ ਨੇ ਨਿਊਜ਼ੀਲੈਂਡ ਦਾ ਕੁਆਰਟਰ-ਫਾਈਨਲ ‘ਚ ਪਹੁੰਚਣ ਦਾ ਸੁਪਨਾ ਤੋੜਿਆ

ਅਮਰੀਕਾ ਨੇ ਨਿਊਜ਼ੀਲੈਂਡ ਨੂੰ 6-0 ਨਾਲ ਹਰਾਇਆ
ਇੰਚਿਓਨ, 1 ਜੂਨ – ਇੱਥੇ ਇੰਚਿਓਨ ਫੁੱਟਬਾਲ ਸਟੇਡੀਅਮ ਵਿਖੇ ਫੀਫਾ ਅੰਡਰ-20 ਵਰਲਡ ਕੱਪ ‘ਚ ਦੇ ਨਿਊਜ਼ੀਲੈਂਡ ਵੱਲੋਂ ਕੁਆਰਟਰ-ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਉਸ ਵੇਲੇ ਟੁੱਟ ਗਿਆ ਜਦੋਂ ਅਮਰੀਕਾ ਦੀ ਮਜ਼ਬੂਤ ਟੀਮ ਨੇ 6-0 ਨਾਲ ਹਰਾ ਦਿੱਤਾ। ਇਸ ਤਰ੍ਹਾਂ ਨਿਊਜ਼ੀਲੈਂਡ ਟੀਮ ਹੋਰ ਇਤਿਹਾਸ ਸਿਰਜਣ ਤੋਂ ਵਾਂਝੀ ਰਹਿ ਗਈ। ਜ਼ਿਕਰਯੋਗ ਹੈ ਕਿ ਹਾਫ਼ ਟਾਈਮ ਤੱਕ ਅਮਰੀਕਾ ਦੀ ਟੀਮ ਕੀਵੀ ਟੀਮ ਉੱਤੇ 1 ਗੋਲ ਹੀ ਕਰ ਸਕੀ ਪਰ ਦੂਜੇ ਹਾਫ਼ ਵਿੱਚ ਅਮਰੀਕਾ ਨੇ 5 ਹੋਰ ਗੋਲ ਕਰਕੇ 6-0 ਨਾਲ ਮੈਚ ਜਿੱਤ ਕੇ ਕੁਆਟਰ-ਫਾਈਨਲ ਵਿੱਚ ਸਥਾਨ ਬਣਾ ਲਿਆ ਤੇ ਕੀਵੀ ਟੀਮ ਦਾ ਕੁਆਟਰ-ਫਾਈਨਲ ਵਿੱਚ ਪੁੱਜਣ ਦਾ ਸੁਪਨਾ ਤੋੜ ਦਿੱਤਾ।
ਗੌਰਤਲਬ ਹੈ ਕਿ ਕੀਵੀ ਟੀਮ ਆਪਣੇ ਗਰੁੱਪ ‘ਈ’ ਵਿੱਚ ੪ ਅੰਕਾਂ ਨਾਲ ਦੂਜੇ ਨੰਬਰ ਉੱਤੇ ਰਿਹਾ ਸੀ ਤੇ ਪਹਿਲੀਆਂ 16 ਟੀਮਾਂ ਯਾਨੀ ਪ੍ਰੀ ਕੁਆਟਰ-ਫਾਈਨਲ ਵਿੱਚ ਥਾਂ ਬਣਾਈ ਸੀ।