ਫੀਫਾ ਦਰਜਾਬੰਦੀ ‘ਚ ਭਾਰਤ 105ਵੇਂ ਸਥਾਨ ‘ਤੇ ਪੁੱਜਾ

ਨਵੀਂ ਦਿੱਲੀ, 16 ਅਕਤੂਬਰ – ਭਾਰਤੀ ਫੁੱਟਬਾਲ ਟੀਮ ਵੱਲੋਂ ਯੂਏਈ ਵਿੱਚ ਹੋਣ ਵਾਲੇ ਏਐਫਸੀ ਏਸ਼ੀਆ ਕੱਪ 2019 ਲਈ ਕੁਆਲੀਫ਼ਾਈ ਕਰਨ ਤੋਂ ਹਫ਼ਤੇ ਬਾਅਦ ਫੀਫਾ ਦਰਜਾਬੰਦੀ ‘ਚ ਦੋ ਸਥਾਨਾਂ ਦੇ ਫ਼ਾਇਦੇ ਨਾਲ 105ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਜਦੋਂ ਕਿ ਭਾਰਤੀ ਟੀਮ ਪਿਛਲੇ ਮਹੀਨੇ 107ਵੇਂ ਸਥਾਨ ਉੱਤੇ ਸੀ, ਪਰ ਭਾਰਤ ਨੇ ਯੂਏਈ ਵਿੱਚ ਹੋਣ ਵਾਲੇ ਏਐਫਸੀ ਏਸ਼ੀਆ ਕੱਪ 2019 ਕੁਆਲੀਫ਼ਾਇਰ ਵਿੱਚ 11 ਅਕਤੂਬਰ ਨੂੰ ਮਕਾਊ ‘ਤੇ 4-1 ਨਾਲ ਜਿੱਤ ਦਰਜ ਕੀਤੀ ਸੀ। ਜਿਸ ਦੇ ਕਰਕੇ ਨਵੀਂ ਦਰਜਾਬੰਦੀ ‘ਚ ਭਾਰਤੀ ਟੀਮ 105ਵੇਂ ਸਥਾਨ ‘ਤੇ ਪਹੁੰਚ ਗਈ ਹੈ। ਭਾਰਤੀ ਟੀਮ 328 ਦਰਜਾਬੰਦੀ ਅੰਕ ਨਾਲ ਜ਼ਿੰਬਾਬਵੇ ਤੋਂ ਇਕ ਸਥਾਨ ਪਿੱਛੇ ਅਤੇ ਨਾਈਜਰ ਤੋਂ ਅੱਗੇ ਹੈ।