ਫੀਜ਼ੀ ਨੇ ਪਹਿਲਾ ਉਲੰਪਿਕ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜਿਆ

4983‘ਰਗਬੀ 7’ ਵਿੱਚ ਫੀਜ਼ੀ ਨੇ ਇੰਗਲੈਂਡ ਨੂੰ ਹਰਾਇਆ
ਰੀਓ-ਡੀ-ਜਨੇਰੀਓ, 11 ਅਗਸਤ – ਇੱਥੇ ਚੱਲ ਰਹੀਆਂ ਉਲੰਪਿਕਸ ਖੇਡਾਂ ਵਿੱਚ ਪੁਰਸ਼ਾਂ ਦੇ ‘ਰਗਬੀ 7’ ਦੇ ਫਾਈਨਲ ਮੁਕਾਬਲੇ ਵਿੱਚ ਫੀਜ਼ੀ ਨੇ ਇੰਗਲੈਂਡ ਨੂੰ ਇੱਕ ਪਾਸੜ ਮੁਕਾਬਲੇ ਵਿੱਚ 43-7 ਦੇ ਵੱਡੇ ਫ਼ਰਕ ਨਾਲ ਹਰਾ ਕੇ ਹੁਣ ਉਲੰਪਿਕਸ ਵਿੱਚ ਹੁਣ ਤੱਕ ਦਾ ਪਹਿਲਾ ਤਗਮਾ ਉਹ ਵੀ ਸੋਨੇ ਦਾ ਜਿੱਤਿਆ। ਇਸ ਇਤਿਹਾਸਕ ਜਿੱਤ ਨਾਲ ਫੀਜ਼ੀ ਦੇ ਨਾਲ ਪੂਰੀ ਦੁਨੀਆ ਵਿੱਚ ਰਹਿੰਦੇ ਫਿਜ਼ੀ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।