ਬਜਟ 2017 – 60 ਮਿਲੀਅਨ ਹੋਰ ਫਾਰਮੈਕ ਲਈ

ਨੈਸ਼ਨਲ ਪਾਰਟੀ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਦੇ ਵਸਨੀਕ ਉੱਚ-ਦਰਜੇ ਦੀਆਂ ਸਿਹਤ ਸੇਵਾਵਾਂ ਦੇ ਹੱਕਦਾਰ ਹਨ। ਇਹੀ ਕਾਰਨ ਹੈ ਕਿ ਇਹ ਸਰਕਾਰ ਅਗਲੇ 4 ਸਾਲਾਂ ਦੌਰਾਨ ਫਾਰਮੈਕ ਵਿੱਚ 60 ਮਿਲੀਅਨ ਡਾਲਰ ਦਾ ਵਾਧੂ ਨਿਵੇਸ਼ ਕਰ ਰਹੀ ਹੈ ਤਾਂ ਜੋ 2017/18 ਲਈ ਉਨ੍ਹਾਂ ਦਾ ਬਜਟ 870 ਮਿਲੀਅਨ ਡਾਲਰ ਦੇ ਰਿਕਾਰਡ ਵਜੋਂ ਲਿਆਇਆ ਜਾ ਸਕੇ। ਇਸ ਦਾ ਅਰਥ ਹੈ ਕਿ ਸਰਕਾਰ ਨੇ 2008 ਤੋਂ ਹੁਣ ਤੱਕ ਫਾਰਮੈਕ ਦੇ ਬਜਟ ਵਿੱਚ 220 ਮਿਲੀਅਨ ਡਾਲਰ ਦਾ ਵਾਧਾ ਕੀਤਾ ਹੈ। ਫ਼ੰਡਾਂ ਵਿੱਚ ਵਾਧਾ ਹੋਰ ਵਧੇਰੇ ਨਿਊਜ਼ੀਲੈਂਡ ਵਸਨੀਕਾਂ ਨੂੰ ਨਵੀਆਂ ਦਵਾਈਆਂ ਮੁਹੱਈਆ ਕਰਵਾਉਣ ਵਿੱਚ, ਸਰਕਾਰੀ ਏਜੰਸੀਆਂ ਲਈ ਸਹਾਈ ਹੋਵੇਗਾ। ਇਹ ਫਾਰਮੈਕ ਨੂੰ ਨਵੀਆਂ ਦਵਾਈਆਂ ਦੇ ਹੋਰ ਵਿਕਲਪ ਵੀ ਪ੍ਰਦਾਨ ਕਰੇਗਾ, ਜਿਨ੍ਹਾਂ ਲਈ ਫ਼ੰਡ ਪ੍ਰਦਾਨ ਵਰਤਿਆ ਜਾ ਸਕੇਗਾ।
ਨਿਊਜ਼ੀਲੈਂਡਰਾਂ ਲਈ ਸਬਸਿਡੀ ਵਾਲੀਆਂ ਦਵਾਈਆਂ ਅਤੇ ਇਲਾਜਾਂ ਨੂੰ ਵਧਾਉਣ ਲਈ ਫਾਰਮੈਕ ਦਾ ਮਾਡਲ ਵਿਸ਼ਵ ਪੱਧਰੀ ਹੈ। ਪਿਛਲੇ ਦੋ ਸਾਲਾਂ ਵਿੱਚ 62 ਨਵੀਆਂ ਅਤੇ ਵਿਆਪਕ ਮੁਹੱਈਆ ਹੋਣ ਵਾਲੀਆਂ ਸਬਸਿਡੀ ਵਾਲੀਆਂ ਦਵਾਈਆਂ ਤੋਂ 109,000 ਤੋਂ ਵੱਧ ਨਿਊਜ਼ੀਲੈਂਡਰਾਂ ਨੂੰ ਫ਼ਾਇਦਾ ਹੋਇਆ ਹੈ। ਕਰੀਬ 3.5 ਮਿਲੀਅਨ ਡਾਲਰ ਨਿਊਜ਼ੀਲੈਂਡਰ ਹਰ ਸਾਲ ਫ਼ੰਡਿੰਗ ਦਵਾਈ ਪ੍ਰਾਪਤ ਕਰਦੇ ਹਨ ਜੋ ਕਿ 2013/14 ਦੇ ਮੁਕਾਬਲੇ 100,000 ਵੱਧ ਗਿਣਤੀ ਵਿੱਚ ਹੈ।
1 ਜੁਲਾਈ 2017 ਤੋਂ 33,000 ਤੋਂ ਵੱਧ ਨਿਊਜ਼ੀਲੈਂਡਰਾਂ ਨੂੰ ਫਾਰਮੈਕ ਦੇ ਨਵੀਨਤਮ ਫ਼ੰਡਿੰਗ ਪ੍ਰਸਤਾਵਾਂ ਤੋਂ ਸਿੱਧਾ ਲਾਭ ਹੋਵੇਗਾ। ਦਵਾਈ ਦੇ ਨਵੇਂ ਪੈਕੇਜ ਵਿੱਚ ਐਂਟੀ-ਇਨਫੈਕਟਿਵ ਦਵਾਈਆਂ, ਐੱਚ.ਆਈ. ਵੀ ਲਈ ਚਾਰ ਐਂਟੀ-ਰੈਟਰੋਵਾਇਰਲ ਦਵਾਈਆਂ ਤੱਕ ਛੇਤੀ ਪਹੁੰਚ, ਨਿਊਰੋ ਡੈਵਲਪਮੈਂਟਲ ਡਿਸਆਰਡਰਾਂ (ਦਿਮਾਗ਼ੀ ਵਿਕਾਸ ਨਾਲ ਸੰਬੰਧਿਤ ਰੋਗਾਂ) ਨਾਲ ਗ੍ਰਸਤ 5000 ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਇੱਕ ਦਵਾਈ ਅਤੇ ਕੈਂਸਰ ਅਤੇ ਕਾਰਡੀਓਵੈਸਕੁਲਰ (ਹਿਰਦੇ ਨਾਲ ਸੰਬੰਧਿਤ) ਰੋਗਾਂ ਲਈ ਨਵੀਆਂ ਦਵਾਈਆਂ ਸ਼ਾਮਿਲ ਹਨ।
ਨੈਸ਼ਨਲ ਪਾਰਟੀ ਵਧੀਆ, ਜਲਦੀ ਅਤੇ ਵਧੇਰੇ ਸੁਵਿਧਾਜਨਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ। 2007/2008 ਤੋਂ ਲਗਭਗ 820,000 ਨਿਊਜ਼ੀਲੈਂਡਰਾਂ ਨੂੰ 414 ਨਵੀਆਂ ਅਤੇ ਵਿਆਪਕ ਮੁਹੱਈਆ ਹੋਣ ਵਾਲੀਆਂ ਸਬਸਿਡੀ ਵਾਲੀਆਂ ਦਵਾਈਆਂ ਤੋਂ ਫ਼ਾਇਦਾ ਮਿਲਿਆ ਹੈ। ਇਹ ਨਵਾਂ ਪੈਕੇਜ ਸਾਬਤ ਕਰਦਾ ਹੈ ਕਿ ਸਰਕਾਰ ਅਤੇ ਫਾਰਮੈਕ ਨਿਰੰਤਰ ਪੱਧਰ ‘ਤੇ ਵੱਧ ਤੋਂ ਵੱਧ ਨਿਊਜ਼ੀਲੈਂਡ ਵਾਸੀਆਂ ਲਈ ਵਧੇਰੇ ਦਵਾਈਆਂ ਪੇਸ਼ ਕਰ ਰਹੇ ਹਨ।
ਸਾਡੇ ਸਮਰਪਿਤ ਸਿਹਤ ਕਰਮਚਾਰੀ ਨਿਊਜ਼ੀਲੈਂਡਰਾਂ ਦੇ ਜੀਵਨ ਵਿੱਚ ਵੀ ਬਦਲਾਅ ਲਿਆ ਰਹੇ ਹਨ। 31 ਮਾਰਚ 2017 ਤੱਕ, ਜ਼ਿਲ੍ਹਾ ਹੈਲਥ ਬੋਰਡ ਦੁਆਰਾ ਲਗਭਗ 8,200 ਡਾਕਟਰ ਅਤੇ ਲਗਭਗ ੨੩,੦੦੦ ਨਰਸਾਂ ਫੁੱਲ-ਟਾਈਮ ਦੇ ਸਮਾਨ ਨਿਯੁਕਤ ਕੀਤੇ ਗਏ ਸਨ। 2008 ਤੋਂ ਹੁਣ ਤੱਕ ਕੁੱਲ ਦੇਸ਼ ਵਿੱਚ, ਡੀ.ਐਚ.ਬੀ., ਵਿੱਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਦੀ ਗਿਣਤੀ 6,900 ਤੋਂ ਵੱਧ ਹੋ ਗਈ ਹੈ – ਜੋ ਕਿ 28% ਤੋਂ ਵੱਧ ਦਾ ਵਾਧਾ ਹੈ।
ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਅਜਿਹੇ ਸਿਹਤ ਕਾਰਜਬਲ ਦੀ ਲੋੜ ਹੈ ਜੋ ਮੌਜੂਦਾ ਅਤੇ ਭਵਿੱਖ ਦੀਆਂ ਮੰਗਾਂ ਨੂੰ ਸੰਭਾਲਣ ਲਈ ਚੰਗੀ ਤਰ੍ਹਾਂ ਤਿਆਰ ਹੋਵੇ। ਸਾਡੇ ਡੀ.ਐਚ.ਬੀ. ਵਿੱਚ ਡਾਕਟਰ ਅਤੇ ਨਰਸਾਂ ਦੀ ਵੱਧ ਗਿਣਤੀ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਤੇਜ਼ ਇਲਾਜ ਅਤੇ ਬਿਹਤਰ ਅਨੁਭਵ ਨੂੰ ਯਕੀਨੀ ਬਣਾਏਗੀ।
– ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ।
(ਚੇਅਰ ਲਾਅ ਐਂਡ ਆਡਰ ਸਿਲੈੱਕਟ ਕਮੇਟੀ)