‘ਬਰਾੜ’ ਗਰੁੱਪ ਵਲੋਂ ਵਾਤਾਵਰਣ ਸਬੰਧੀ ਬੱਚਿਆ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਬੇਆਫ਼ ਪਲੈਂਟੀ-(ਸੌਦਾਗਰ ਸਿੰਘ ਬਾੜੀਆਂ) ਟੀਪੁੱਕੀ ਫੇਅਰਹੈਵਨ ਸਕੂਲ ਵਿੱਚ ਬੱਚਿਆ ਦੇ ਵਾਤਾਵਰਣ ਸਬੰਧੀ ਬਰਾੜ ਗਰੁੱਪ ਵਲੋਂ ਡਰਾਇੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ ਚਾਰ ਸੌ ਦੇ ਕਰੀਬ ਬੱਚਿਆ ਨੇ ਭਾਗ ਲਿਆ। ਇਸ ਡਰਾਇੰਗ ਮੁਕਾਬਲੇ ਨੂੰ ਬੱਚਿਆ ਦੇ ਤਿੰਨ ਵਰਗਾ ਵਿੱਚ ਵੰਡ ਕੇ ਨੌ ਬੱਚਿਆ ਨੂੰ ਬਰਾੜ ਗਰੁਪ ਵਲੋਂ ਸਕੂਲ ਬੈਂਗ ਕਿੱਟ, ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆ ਦੇ ਹੌਂਸਲੇ ਲਈ ਬਾਲ-ਪੈਨ ਦਿੱਤੇ ਗਏ। ਇਸ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਸਿਮਰਨ ਢਿਲੋ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬੀਆ ਦਾ ਮਾਣ ਵਧਾਇਆ। ਇਸ ਕਰਵਾਏ ਡਰਾਇੰਗ ਮੁਕਾਬਲੇ ਦੇ ਇਨਾਮ ਵੰਡ ਸਮਾਰੋਹ ਸਕੂਲ ਦੇ ਅਸੈਬੰਲੀਆ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਬਰਾਇਨ ਲਿੱਚ ਤੇ ਹਰਜਿੰਦਰ ਸਿੰਘ ਬਰਾੜ ਵਲੋਂ ਬੱਚਿਆ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤੇ ਤਰਲੋਚਨ ਸਿੰਘ ਬਰਾੜ, ਹਰਜਿੰਦਰ ਸਿੰਘ ਬਰਾੜ, ਗੁਰਨੇਕ ਸਿੰਘ ਬਰਾੜ, ਪ੍ਰੀਤੀ ਬਰਾੜ, ਮਨਿੰਦਰ ਸਿੰਘ ਬੇਦੀ ਤੇ ਸਚਿਨ ਕਾਲਰਾ ਹਾਜ਼ਿਰ ਸਨ।