ਬਾਲੀਵੁੱਡ ਵਿੱਚ ਇਕ ਹੋਰ ਟਾਈਗਰ ਦੀ ਐਂਟਰੀ

ਮੁੰਬਈ, 22 ਅਗਸਤ (ਏਜੰਸੀ) – ਬਾਲੀਵੁੱਡ ਦੇ ਟਾਈਗਰ ਸਲਮਾਨ ਖਾਨ ਦੀ ਹਾਲ ਹੀ ਰਿਲੀਜ਼ ਫਿਲਮ ‘ਏਕ ਕਾ ਟਾਈਗਰ’ ਨੇ ਪੰਜ ਦਿਨਾਂ ਵਿਚ ੧੦੦ ਕਰੋੜ ਕਲੱਬ ਵਿਚ ਐਂਟਰੀ ਕਰ ਕੇ ਬਲਾਕਬੁਸ਼ਟਰ ‘ਤੇ ਧਮਾਕਾ ਕੀਤਾ ਹੈ। ਉਥੇ ਬਾਲੀਵੁੱਡ….. ਵਿੱਚ ਈਦ ਦੇ ਦਿਨ ਹੀ ਇਕ ਹੋਰ ਟਾਈਗਰ ਨੇ ਐਂਟਰੀ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਲਮਾਨ ਨੂੰ ਟੱਕਰ ਦੇਣ ਇਕ ਹੋਰ ਟਾਈਗਰ ਆ ਗਿਆ ਹੈ, ਜੋ ਕਿ ਇਕ ਟਾਈਗਰ ਨਹੀਂ ਬਲਕਿ ਇਕ ਨਵਾਂ ਬਾਰਨ ਬੇਬੀ ਹੈ।
ਉਨ੍ਹਾਂ ਦੱਸਿਆ ਕਿ ਫਿਲਮ ‘ਜ਼ਿਲ੍ਹਾ ਗਾਜੀਆਬਾਦ’ ਦੇ ਡਾਇਰੈਕਟਰ ਆਨੰਦ ਕੁਮਾਰ ਨੇ ਸਲਮਾਨ ਤੋਂ ਪ੍ਰਭਾਵਿਤ ਹੋ ਕੇ ਆਪਣੇ ਬਾਰਨ ਬੇਟੇ ਦਾ ਨਾਮ ਹੀ ਟਾਈਗਰ ਰੱਖ ਲਿਆ ਹੈ। ਆਨੰਦ ਨੇ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹ ਸਲਮਾਨ ਦੀ ਫਿਲਮ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਈਦ ਵਾਲੇ ਦਿਨ ਆਪਣੇ ਪੈਦਾ ਹੋਏ ਬੇਟੇ ਦਾ ਨਾਮ ‘ਟਾਈਗਰ’ ਰੱਖ ਦਿੱਤਾ।
ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸਲਮਾਨ ਭਾਈ ਈਦ ਨੂੰ ਮੰਨਦੇ ਹਨ। ਹਰ ਸਾਲ ਉਹ ਸੁਪਰਹਿਟ ਫਿਲਮ ਦਿੰਦੇ ਹਨ ਅਤੇ ਇਸ ਸਾਲ ਉਨ੍ਹਾਂ ਨੇ ‘ਏਕ ਥਾ ਟਾਈਗਰ’ ਵਰਗੀਆਂ ਬਲਾਕਬੁਸ਼ਟਰ ਦੇ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਜਦੋਂ ਮੈਨੂੰ ਈਦ ਵਾਲੇ ਦਿਨ ਇੰਨਾ ਵੱਡਾ ਤੋਹਫ਼ਾ ਮਿਲਿਆ ਤਾਂ ਮੈਂ ਫ਼ੈਸਲਾ ਲੈ ਲਿਆ ਕਿ ਬੇਟੇ ਦਾ ਨਾਮ ‘ਟਾਈਗਰ’ ਹੀ ਰੱਖਣਾ ਚਾਹੀਦਾ ਹੈ।