ਬੂੰਦੀ ਭੇਲ ਤੇ ਪਨੀਰ ਦੀ ਚਾਟ

ਸਮੱਗਰੀ: ਪਨੀਰ 150 ਗ੍ਰਾਮ, ਵੇਸਣ 100 ਗ੍ਰਾਮ, ਲਾਲ ਮਿਰਚ ਅੱਧਾ ਚਮਚ, ਬੇਕਿੰਗ ਸੋਡਾ ਅੱਧਾ ਚਮਚ, ਮਿੱਠੀ ਅਤੇ ਭਿੱਖੀ ਚੱਟਨੀ 4 ਚਮਚ, ਤੇਲ ਤਲਣ ਲਈ, ਨਮਕ ਸੁਆਦ ਅਨੁਸਾਰ, ਸੇਬ ਤੇ ਬੂੰਦੀ ਅੱਧਾ ਕੱਪ, ਨਿੰਬੂ ਇੱਕ, ਚਾਟ ਮਸਾਲਾ ਅੱਧਾ ਚਮਚ ਅਤੇ ਹਰਾ ਧਨੀਆ।
ਵਿਧੀ: ਅੱਧਾ ਕੱਪ ਪਾਣੀ ਵਿਚ ਵੇਸਣ, ਨਮਕ, ਲਾਲ ਮਿਰਚ ਅਤੇ ਬੇਕਿੰਗ ਸੋਡਾ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਕੇ ਘੋਲ ਬਣਾ ਲਓ। ਪਨੀਰ ਦੇ ਮੋਟੇ ਪੀਸ ਕੱਟ ਕੇ ਵੇਸਣ ਵਿਚ ਡੁਬੋ ਕੇ ਤਲੋ ਤੇ ਅਲੱਗ ਰੱਖੋ। ਇੱਕ ਕਟੋਰੀ ਵਿਚ ਬੂੰਦੀ ਭੇਲ ਦਾ ਸਮਾਨ ਮਿਲਾ ਕੇ ਸਰਵਿੰਗ ਡਿਸਰ ਦੇ ਉਪਰ ਇਕ ਮੋਟੀ ਪਰਤ ਫੈਲਾਓ। ਹੁਣ ਬਰਤਨ ਵਿਚ ਤਿੱਖੀ ਮਿੱਠੀ ਚਾਟ ਮਿਲਾ ਕੇ ਉਸ ਵਿਚ ਪਨੀਰ ਦੇ ਪਕੌੜੇ ਚੰਗੀ ਤਰ੍ਹਾਂ ਮਿਲਾਓ ਅਤੇ ਬੂੰਦੀ ਉਪਰ ਸਜਾਓ। ਸੇਬ, ਹਰਾ ਧਨੀਆ, ਚਾਟ ਮਸਾਲਾ ਛਿੜਕ ਕੇ ਸਰਵ ਕਰੋ।