ਬੇ-ਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੁੱਕੀ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਸਮਾਗਮ 12 ਅਪ੍ਰੈਲ ਨੂੰ

ਬੇ-ਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੁੱਕੀ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਸਬੰਧ ਵਿੱਚ ਆਖੰਡਪਾਠ ਸਾਹਿਬ 12 ਤਾਰੀਖ ਦਿਨ ਸ਼ੁਕਰਵਾਰ ਨੂੰ ਆਰੰਭ ਕੀਤੇ ਜਾ ਰਹੇ ਹਨ ਜਿਹਨਾ ਦੇ ਭੋਗ 14 ਤਾਰੀਖ ਦਿਨ ਐਤਵਾਰ ਨੂੰ ਪਾਏ ਜਾਣਗੇ। ਪ੍ਰੋਗਰਾਮ ਦਾ ਵੇਰਵਾ 9 ਵਜੇ ਭੋਗ ਸ੍ਰੀ ਆਖੰਡ ਪਾਠ ਸਾਹਿਬ। 10 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬਾ ਦੀ ਸੇਵਾ। 11 ਵਜੇ ਦੁਪਿਹਰ ਦੇ ਦੀਵਾਨ ਸਜਾਏ ਜਾਣਗੇ। ਸਜਾਏ ਦੀਵਾਨਾ ਵਿੱਚ ਭਾਈ ਹਰਦੇਵ ਸਿੰਘ ਤੇ ਭਾਈ ਭੁਪਿੰਦਰ ਸਿੰਘ ਜੀ ਸੋਹਲਪੁਰ ਵਾਲੇ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕਰਨਗੇ ਤੇ ਸਮਾਪਤੀ 1 ਵਜੇ ਕੀਤੀ ਜਾਵੇਗੀ। ਪ੍ਰਬੰਧਕ ਕਮੇਟੀ ਵਲੋਂ ਸੰਗਤਾ ਨੂੰ ਗੁਰੂਦੁਆਰਾ ਸਾਹਿਬ ਵਿਖੇ ਹੁੰਮ-ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ।