ਬੈਲਜੀਅਮ ਨੇ ਭਾਰਤ ਨੂੰ 2-1 ਨਾਲ ਹਰਾ ਕਿ ਚਾਰ ਦੇਸ਼ਾਂ ਦੇ ਟੂਰਨਾਮੈਂਟ ਦਾ ਪਹਿਲਾ ਫਾਈਨਲ ਜਿੱਤਿਆ

ਟੌਰੰਗਾ, 21 ਜਨਵਰੀ – ਇੱਥੇ ਚਾਰ ਦੇਸ਼ਾਂ ਦੇ ਪਹਿਲੇ ਗੇੜ ਦੇ ਇਨਵੀਟੇਸ਼ਨ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਬੈਲਜੀਅਮ ਨੇ ਭਾਰਤ ਨੂੰ 2-1 ਨਾਲ ਹਾਰ ਕੇ ਸੋਨੇ ਦਾ ਤਗਮਾ ਜਿੱਤ ਲਿਆ, ਜਦੋਂ ਕਿ ਭਾਰਤ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਉਲੰਪਿਕ ਸਿਲਵਰ ਮੈਡਲਿਸਟ ਬੈਲਜੀਅਮ ਨੇ ਗਰੁੱਪ ਸਟੇਜ ਵਿੱਚ ਵੀ ਭਾਰਤ ਨੂੰ 2-0 ਨਾਲ ਹਰਾਇਆ ਸੀ ਜਦੋਂ ਕਿ ਭਾਰਤੀ ਟੀਮ ਰਾਊਂਡ ਰੌਬਿਨ ਮੁਕਾਬਲਿਆਂ ਵਿੱਚ ੬ ਅੰਕਾਂ ਦੇ ਨਾਲ ਟਾਪ ਉੱਤੇ ਰਹੀ ਸੀ।
ਬੈਲਜੀਅਮ ਲਈ ਟਾਮ ਬੂਨ ਨੇ ਮੈਚ ਦੇ 4ਥੇ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦੁਆਈ। ਜਦੋਂ ਕਿ ਭਾਰਤ ਲਈ ਇੱਕਮਾਤਰ ਗੋਲ ਮਨਦੀਪ ਸਿੰਘ ਨੇ 19ਵੇਂ ਮਿੰਟ ਵਿੱਚ ਕੀਤਾ ਅਤੇ ਟੀਮ ਨੂੰ 1-1 ਦੀ ਬਰਾਬਰੀ ਉੱਤੇ ਲਿਆ ਦਿੱਤਾ। ਪਰ ਬੈਲਜੀਅਮ ਦੇ ਸੇਬੇਸਟੀਅਨ ਡਾਕੀਅਰ ਨੇ 36ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-1 ਕਰ ਦਿੱਤਾ ਅਤੇ ਸੇਬੇਸਟੀਅਨ ਡਾਕੀਅਰ ਵੱਲੋਂ ਕੀਤਾ ਇਹ ਗੋਲ ਬੈਲਜੀਅਮ ਨੂੰ ਫਾਈਨਲ ਜਿਤਾਉਣ ਵਿੱਚ ਸਫਲ ਰਿਹਾ।
ਤੀਜੇ ਤੇ ਚੌਥੇ ਸਥਾਨ ਦੇ ਰੋਮਾਂਚਕ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਜਪਾਨ ਨੂੰ 5-4 ਨਾਲ ਹਰਾ ਕਿ ਤੀਜਾ ਸਥਾਨ ਹਾਸਿਲ ਕੀਤਾ ਅਤੇ ਤਾਂਬੇ ਦਾ ਤਗਮਾ ਆਪਣੇ ਨਾਂਅ ਕੀਤਾ।