ਬੋਰਿਸ ਜੌਹਨਸਨ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ

ਲੰਡਨ, 24 ਜੁਲਾਈ – ਬਰਤਾਨੀਆ ਨੂੰ ਬੋਰਿਸ ਜਾਨਸਨ ਦੇ ਰੂਪ ਵਿੱਚ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ। ਲੰਡਨ ਦੇ ਸਾਬਕਾ ਮੇਅਰ ਅਤੇ ਯੂ.ਕੇ. ਦੇ ਸਾਬਕਾ ਵਿਦੇਸ਼ ਮੰਤਰੀ  ਜੌਹਨਸਨ 23 ਜੁਲਾਈ ਦਿਨ ਮੰਗਲਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚੁਣੇ ਗਏ। ਉਨ੍ਹਾਂ ਨੂੰ 92,153 (66%) ਵੋਟ ਮਿਲੇ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਜੈਰੇਮੀ ਹੰਟ ਨੂੰ ਸਿਰਫ਼ 46,656 ਵੋਟ ਮਿਲੇ। ਕੰਜ਼ਰਵੇਟਿਵ ਪਾਰਟੀ ਦੇ ਕੁਲ 1,59,320 ਮੈਂਬਰਾਂ ਵਿੱਚੋਂ 87.4% ਨੇ ਵੋਟ ਪਾਇਆ ਸੀ। 509 ਵੋਟ ਖ਼ਾਰਜ ਕਰ ਦਿੱਤੇ ਗਏ।
੫੫ ਸਾਲ ਦੇ ਬੋਰਿਸ ਜਾਨਸਨ ਬ੍ਰੇਗਜਿਟ ਦੇ ਮਜ਼ਬੂਤ ਹਮਾਇਤੀ ਹਨ ਅਤੇ ਉਨ੍ਹਾਂ ਨੇ ਇਸ ਦੇ ਪੱਖ ਵਿੱਚ ਜ਼ੋਰਦਾਰ ਅਭਿਆਨ ਚਲਾਇਆ ਸੀ। ਕੰਜ਼ਰਵੇਟਿਵ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ ਦੇ ਬਾਅਦ ਉਨ੍ਹਾਂ ਨੇ ੩੧ ਅਕਤੂਬਰ ਤੱਕ ਈਊ ਤੋਂ ਯੂ.ਕੇ. ਦੇ ਵੱਖ ਹੋਣ ਦੀ (ਬ੍ਰੇਗਜਿਟ) ਪਰਿਕ੍ਰੀਆ ਨੂੰ ਪੂਰੀ ਕਰਨ ਦੀ ਬੱਚਨਬਧਤਾ ਜਤਾਈ ਹੈ। ਮੌਜੂਦਾ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਹੁਣ ਮਹਾਰਾਣੀ ਐਲਿਜ਼ਾਬੈੱਥ-ੀ ਨੂੰ ਆਪਣਾ ਅਸਤੀਫ਼ਾ ਭੇਜਣ ਤੋਂ ਪਹਿਲਾਂ ਹਾਊਸ ਆਫ਼ ਕਾਮਨਜ਼ ਵਿੱਚ ਬਤੌਰ ਪ੍ਰਧਾਨ ਮੰਤਰੀ ਆਖ਼ਰੀ ਵਾਰ ਸਵਾਲਾਂ ਦਾ ਸਾਹਮਣਾ ਕਰਨਗੇ। ਪ੍ਰਧਾਨ ਮੰਤਰੀ ਮੇਅ ਨੇ ਪਿਛਲੇ ਮਹੀਨੇ ਬ੍ਰੇਗਜਿਟ ਮੁੱਦੇ ਉੱਤੇ ਪਾਰਟੀ ਵਿੱਚ ਬਗ਼ਾਵਤ ਦੇ ਬਾਅਦ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਉਹ ਬ੍ਰੇਗਜਿਟ ਨੂੰ ਲੈ ਕੇ ਯੂਰੋਪੀ ਸੰਘ ਨਾਲ ਹੋਏ ਸਮਝੌਤੇ ਨੂੰ ਬਿ੍ਿਰਟਸ਼ ਸੰਸਦ ਵਿੱਚ ਪਾਸ ਨਹੀਂ ਕਰਾ ਪਾਈ ਸੀ।  
ਬੋਰਿਸ ਜਾਨਸਨ ਅਜਿਹੇ ਵਕਤ ਵਿੱਚ ਬ੍ਰਿਟੇਨ ਦੀ ਸੱਤਾ ਸੰਭਾਲਣ ਜਾ ਰਹੇ ਹਨ, ਜਦੋਂ ਬ੍ਰੇਗਜਿਟ ਨੂੰ ਲੈ ਕੇ ਅਨਿਸ਼ਚਿਤਤਾ ਦਾ ਮਾਹੌਲ ਹੈ। ਉਨ੍ਹਾਂ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਵਿੱਚ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਹੈ। ਚਾਂਸਲਰ ਫਿਲਿਪ ਹੈਮੰਡ ਸਮੇਤ ਕਈ ਪ੍ਰਮੁੱਖ ਕੈਬਿਨੇਟ ਮੰਤਰੀ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਜਾਨਸਨ ਦੀ ਅਗਵਾਈ ਵਿੱਚ ਕੰਮ ਕਰਨ ਤੋਂ ਬਿਹਤਰ ਹੈ ਕਿ ਉਹ ਅਸਤੀਫ਼ਾ ਦੇ ਦੇਣਗੇ।