ਬ੍ਰਾਜ਼ੀਲ ਕਨਫੈਡਰੇਸ਼ਨ ਕੱਪ ਦੇ ਫਾਈਨਲ ‘ਚ ਪੁੱਜਾ

ਬੇਲੋ ਹੋਰੀਜ਼ੇਂਟੋ (ਬ੍ਰਾਜ਼ੀਲ) – 27 ਜੂਨ ਨੂੰ ਇਥੇ ਖੇਡੇ ਗਏ ਕਨਫੈਡਰੇਸ਼ਨ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਪਾਲੀਨੀਓ ਦੋ ਗੋਲ ਦੀ ਮਦਦ ਨਾਲ ਬ੍ਰਾਜ਼ੀਲ ਨੇ ਉਰੂਗੁਏ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਬ੍ਰਾਜ਼ੀਲ ਦਾ ਫਾਈਨਲ ਵਿੱਚ ਮੁਕਾਬਲਾ ਵਿਸ਼ਵ ਚੈਂਪੀਅਨ…… ਸਪੇਨ ਅਤੇ ਇਟਲੀ ਦੀਆਂ ਟੀਮਾਂ ਵਿਚਾਲੇ ਹੋਣ ਵਾਲੇ ਦੂਸਰੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। 
ਬ੍ਰਾਜ਼ੀਲ ਤੇ ਉਰੂਗੁਏ ਵਿਚਾਲੇ ਮੁਕਾਬਲਾ ਕਾਫੀ ਫਸਵਾ ਰਿਹਾ। ਬ੍ਰਾਜ਼ੀਲ ਵਲੋਂ ਪਹਿਲਾ ਗੋਲ ਹਾਫ ਟਾਈਮ ਤੋਂ 2 ਮਿੰਟ ਪਹਿਲਾਂ ਫ੍ਰੇਡ ਨੇ ਕੀਤਾ। ਉਰੂਗੁਏ ਵਲੋਂ ਡੀਓਗੋ ਫੋਰਲਾਨ ਨੇ ਪੈਨਲਟੀ ਕਿੱਕ ਦਾ ਮੌਕਾ ਖੁੰਝਾ ਗਏ। ਉਰੂਗੁਏ ਵਲੋਂ ਬਰਾਬਰੀ ਵਾਲਾ ਗੋਲ ਦੂਸਰੇ ਹਾਫ ‘ਚ ਤਿੰਨ ਮਿੰਟਾਂ ਦੇ ਅੰਦਰ ਹੀ ਐਡੀਸਨ ਕਾਵਾਨੀ ਨੇ ਗੋਲ ਕੀਤਾ। ਪਰ ਬ੍ਰਾਜ਼ੀਲ ਦੇ ਪਾਲੀਨੀਓ ਨੇ ਉਰੂਗੁਏ ‘ਤੇ ਦੂਜਾ ਗੋਲ ਕਰਕੇ ਟੀਮ ਨੂੰ 2-1 ਜਿੱਤ ਦਵਾਉਣ ਦੇ ਨਾਲ ਟੀਮ ਦੀ ਫਾਈਨਲ ‘ਚ ਥਾਂ ਪੱਕੀ ਕਰਵਾ ਦਿੱਤੀ।