ਬ੍ਰਿਟੇਨ ਚੋਣਾਂ :  ਪਹਿਲਾ ਪਗੜੀਧਾਰੀ ਸਿੱਖ ਅਤੇ ਪਹਿਲੀ ਸਿੱਖ ਮਹਿਲਾ ਐਮ.ਪੀ. ਦੀ ਚੋਣ ਜਿੱਤੇ

ਲੰਡਨ, 9 ਜੂਨ – ਬ੍ਰਿਟੇਨ ਵਿੱਚ ਆਮ ਚੋਣ ਦੇ ਨਤੀਜਿਆਂ ਵਿੱਚ ਜਿੱਥੇ ਲਟਕਵੀਂ ਸੰਸਦ ਬਣ ਰਹੀ ਹੈ, ਉੱਥੇ ਹੀ ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਲੇਬਰ ਪਾਰਟੀ ਦੇ 2 ਬਰਤਾਨਵੀ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਨੇ ਜਿੱਤ ਦਰਜ ਕੀਤੀ ਹੈ। ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਮਹਿਲਾ ਮੈਂਬਰ ਆਫ਼ ਪਾਰਲੀਮੈਂਟ (ਐਮ.ਪੀ.) ਅਤੇ ਤਨਮਨਜੀਤ ਸਿੰਘ ਢੇਸੀ ਪਹਿਲੇ ਪਗੜੀਧਾਰੀ ਮੈਂਬਰ ਆਫ਼ ਪਾਰਲੀਮੈਂਟ (ਐਮ.ਪੀ.) ਹੋਣਗੇ। ਗੌਰਤਲਬ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਵਰਿੰਦਰ ਸ਼ਰਮਾ ਅਤੇ ਸੀਮਾ ਮਲਹੋਤਰਾ ਮੁੜ ਚੋਣ ਜਿੱਤ ਗਏ ਹਨ।