ਬ੍ਰਿਟੋਮਾਟ ਸਟੇਸ਼ਨ ‘ਤੇ ਰੇਲ ਗੱਡੀਆਂ ਪਟੜੀ ਤੋਂ ਉੱਤਰੀ

ਆਕਲੈਂਡ, 9 ਮਈ – ਇੱਥੋਂ ਦੇ ਬ੍ਰਿਟੋਮਾਟ ਸਟੇਸ਼ਨ ‘ਤੇ ਟ੍ਰੇਨ ਪਟੜੀ ਤੋਂ ਉਤਰ ਗਈ ਅਤੇ 40 ਮਿੰਟ ਯਾਤਰੀ ਫਸੇ ਰਹੇ। ਇਹ ਹਾਦਸਾ ਸਵੇਰੇ 9.45 ਵਜੇ ਦੇ ਆਸ ਪਾਸ ਹੋਇਆ। ਇਸ ਟ੍ਰੇਨ ਵਿੱਚ 33 ਸਵਾਰੀਆਂ ਸਵਾਰ ਸਨ, ਜਿਨ੍ਹਾਂ ਵਿੱਚੋਂ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਟ੍ਰੇਨ ਵਿੱਚ ਸਵਾਰ ਸਵਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੰਜ ਲੱਗਿਆ ਜੀਵੇਂ ਭੂਚਾਲ ਆ ਗਿਆ ਹੋਵੇ। ਟ੍ਰੇਨ ਦੇ ਤਿੰਨ ਡੱਬੇ ਪਟੜੀ ਤੋਂ ਹੇਠਾਂ ਉੱਤਰ ਗਏ।
ਆਕਲੈਂਡ ਸਟੇਸ਼ਨ ਦੇ ਅੰਦਰ ਤੇ ਬਾਹਰ ਆਉਣ ਵਾਲੀਆਂ ਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਖ਼ਬਰ ਮੁਤਾਬਿਕ ਯਾਤਰੀ ਜੋ ਪੂਰਬੀ ਲਾਈਨ ਤੋਂ ਬ੍ਰਿਟੋਮਾਟ ਸਟੇਸ਼ਨ ਵੱਲ ਜਾ ਰਹੇ ਸਨ ਨੇ ਕਿਹਾ ਕਿ ਜਦੋਂ ਰੇਲ ਪਟੜੀ ਤੋਂ ਉਤਰੀ, ਉਸ ਤੋਂ ਪਹਿਲਾਂ ਹਰ ਚੀਜ਼ ਸੁਚਾਰੂ ਢੰਗ ਨਾਲ ਚੱਲ ਰਹੀ ਸੀ ਅਤੇ ਫਿਰ ਅਚਾਨਕ ਇੱਕ ਛੋਟਾ ਜਿਹਾ ਭੂਚਾਲ ਆਇਆ ਜਿਵੇਂ ਕਿ ਰੇਲ ਮਾਰਗ ਬੰਦ ਹੋ ਗਿਆ ਸੀ।
ਇੱਕ ਆਕਲੈਂਡ ਕੌਂਸਲ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਪਲੇਟਫ਼ਾਰਮ ਉੱਤੇ 9.45 ਵਜੇ ਟ੍ਰੇਨ ਪਟੜੀ ਤੋਂ ਉਤਰ ਗਈ ਸੀ, ਇਸ ਰੇਲਗੱਡੀ ਵਿੱਚ 33 ਯਾਤਰੀ ਸਨ, ਪਰ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ।