ਭਾਈ ਗੁਰਦਿਆਲ ਸਿੰਘ ਖਡੂਰ ਸਾਹਿਬ ਵਾਲਿਆ ਦਾ ਕੀਰਤਨ ਜਥਾ ਨਿਊਜ਼ੀਲੈਂਡ ਦੀ ਫੇਰੀ ‘ਤੇ

ਨੋਟ – ਭਾਈ ਗੁਰਦਿਆਲ ਸਿੰਘ ਜੀ ਦਾ ਕੀਰਤਨੀ ਜਥਾ ਟੀਪੂਕੀ ਗੁਰੂ ਘਰ ਵਿਖੇ ਕੀਰਤਨ ਕਰਦਾ ਹੋਇਆ।

ਟੀਪੂਕੀ, 29 ਅਗਸਤ (ਸੌਦਾਗਰ ਸਿੰਘ ਬਾੜੀਆਂ) – ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਪੱਤਰ ‘ਤੇ ਨਿਊਜ਼ੀਲੈਂਡ ਪਹੁੰਚਿਆ ਭਾਈ ਗੁਰਦਿਆਲ ਸਿੰਘ ਖਡੂਰ ਸਾਹਿਬ ਵਾਲਿਆ ਦਾ ਕੀਰਤਨੀ ਜਥਾ। ਭਾਈ ਗੁਰਦਿਆਲ ਸਿੰਘ ਜੀ ਗੁਰਦੁਆਰਾ ਖਡੂਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾ ਰਹੇ ਹਨ। ਭਾਈ ਗੁਰਦਿਆਲ ਸਿੰਘ ਜੀ ਦਾ ਕੀਰਤਨੀ ਜਥਾ ਵੱਖ-ਵੱਖ ਦੇਸ਼ਾਂ ਦੀਆਂ ਸਿੱਖ ਸੰਗਤਾਂ ਦੀ ਸੇਵਾ ਨਿਭਾਉਣ ਉਪਰੰਤ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖੇ ਪਹਿਲੀ ਵਾਰ ਸੰਗਤਾਂ ਦੇ ਸਨਮੁਖ ਹੋਇਆ ਹੈ। ਭਾਈ ਗੁਰਦਿਆਲ ਸਿੰਘ ਜੀ ਦੇ ਜਥੇ ਵਿੱਚ ਭਾਈ ਸਰਵਣ ਸਿੰਘ ਜੀ ਅਤੇ ਤਬਲਾ ਵਾਦਕ ਭਾਈ ਕਸ਼ਮੀਰ ਸਿੰਘ ਜੀ ਹਨ। ਭਾਈ ਗੁਰਦਿਆਲ ਸਿੰਘ ਜੀ ਦਾ ਕੀਰਤਨੀ ਜਥਾ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੇ ਨਿਊਜ਼ੀਲੈਂਡ ਦੀਆਂ ਸੰਗਤਾਂ ਨੂੰ ਆਪਣੀ ਰਸ-ਭਿੰਨੀ ਤੇ ਖੂਬਸੂਰਤ ਅਵਾਜ਼ ਵਿੱਚ ਕੀਰਤਨ ਸੁਣਾ ਕੇ ਨਿਹਾਲ ਕਰਨਗੇ। ਭਾਈ ਗੁਰਦਿਆਲ ਸਿੰਘ ਜੀ ਦੇ ਕੀਰਤਨੀ ਜਥੇ ਨੂੰ ਪੱਕੇ ਰਾਗਾਂ ਦੀ ਪੁਰਾਤਨ ਪਰੰਪਰਾ, ਕਲਾਸੀਕਲ ਸੰਗੀਤ ਵਿੱਚ ਪਰਪੱਕ ਤੇ ਖੂਬਸੂਰਤ ਅਵਾਜ਼ ਦੇ ਧਨੀ ਹੋਣ ਕਰਕੇ ਸੰਗਤਾਂ ਵਲੋਂ ਪੂਰਾ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ। ਭਾਈ ਗੁਰਦਿਆਲ ਸਿੰਘ ਦਾ ਕੀਰਤਨੀ ਜਥਾ ਆਉਣ ਵਾਲੇ ਅਗਲੇ ਕੁਝ ਸਮੇਂ ਤੱਕ ਟੌਰੰਗਾ ਗੁਰੂ ਘਰ ਵਿਖੇ ਸੇਵਾ ਨਿਭਾਏਗਾ।