ਭਾਈ ਭੁਪਿੰਦਰ ਸਿੰਘ ਭੋਗਪੁਰ ਵਾਲਿਆ ਦਾ ਕੀਰਤਨੀ ਜਥਾ ਸਿੱਖ ਸੰਗਤਾਂ ਦੀ ਸੇਵਾ ‘ਚ

ਬੈਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਬੈਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੂਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਪੱਤਰ ਤੇ ਭਾਈ ਭੁਪਿੰਦਰ ਸਿੰਘ ਭੋਗਪੁਰ ਵਾਲਿਆ ਦਾ ਕੀਰਤਨੀ ਜਥੇ ਦਾ ਨਿਊਜ਼ੀਲੈਂਡ ਦੇ ਸ਼ਹਿਰ ਟੀਪੂਕੀ ਪੁੱਜਣ ‘ਤੇ ਸੰਗਤਾਂ ਤੇ ਪ੍ਰਬੰਧਕਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਈ ਭੁਪਿੰਦਰ ਸਿੰਘ ਜੀ ਦਾ ਕੀਰਤਨੀ ਜਥਾ……. ਕੈਨੇਡਾ ਤੇ ਇੰਗਲੈਂਡ ਦੀਆ ਸਿੱਖ ਸੰਗਤਾਂ ਦੀ ਸੇਵਾ ਕਰਨ ਉਪਰੰਤ ਨਿਊਜ਼ੀਲੈਂਡ ਪਹੁੰਚਿਆ ਹੈ। ਭਾਈ ਭੁਪਿੰਦਰ ਸਿੰਘ ਜੀ ਬਾਬਾ ਪ੍ਰੀਤਮ ਸਿੰਘ ਜੋਗੀ ਜੀ ਦੇ ਤਪ ਸਥਾਨ ‘ਤੇ ਸਸ਼ੋਭਿਤ ਗੁਰਦੁਆਰਾ ਨਾਨਕ ਸਰ ਠਾਠ (ਜੋਗੀ ਦੀ ਨਗਰੀ) ਸੋਹਲ ਪੁਰ ਜਲੰਧਰ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾ ਰਹੇ ਹਨ। ਭਾਈ ਸਾਹਿਬ ਦਾ ਕੀਰਤਨ ਕਰਨ ਵਿੱਚ ਹਾਰਮੋਨੀਅਮ ‘ਤੇ ਸਾਥ ਭਾਈ ਪਰਮਿੰਦਰ ਸਿੰਘ ਤੇ ਤਬਲੇ ਦੀ ਸੇਵਾ ਭਾਈ ਜਸਵਿੰਦਰ ਸਿੰਘ ਕਰਦੇ ਹਨ। ਭਾਈ ਭੁਪਿੰਦਰ ਸਿੰਘ ਜੀ ਦੇ ਜਥੇ ਨੇ ਟੀਪੂਕੀ ਗੁਰੂ ਘਰ ਵਿਖੇ ਪਹਿਲੇ ਦੀਵਾਨ ਸਜਾਏ ਤੇ ਸੰਗਤਾਂ ਨੂੰ ਰਸ-ਭਿੰਨੀ ਅਵਾਜ਼ ਵਿੱਚ ਕੀਰਤਨ ਕਰ ਕੇ ਨਿਹਾਲ ਕੀਤਾ। ਭਾਈ ਸਾਹਿਬ ਟੀਪੂਕੀ ਗੁਰੂ ਘਰ ਵਿਖੇ ਕੀਰਤਨ ਦੀ ਸੇਵਾ ਨਿਭਾਇਆ ਦੇ ਨਾਲ ਉੱਥੇ ਦੇ ਬੱਚਿਆ ਨੂੰ ਕੀਰਤਨ, ਹਾਰਮੋਨੀਅਮ ਤੇ ਤਬਲਾ ਆਦਿ ਵੀ ਸਿਖਾਇਆ ਕਰਨਗੇ।