ਭਾਜਪਾ ਦੀ ਹਰਿਆਣਾ ਤੇ ਮਹਾਰਾਸ਼ਟਰ ‘ਚ ਵੱਡੀਆਂ ਜਿੱਤਾਂ

BJPਚੰਡੀਗੜ੍ਹ, 19 ਅਕਤੂਬਰ  – ਹਰਿਆਣਾ ਵਿੱਚ ਪਹਿਲੀ ਵਾਰ ਆਪਣੇ ਬਲਬੂਤੇ ਵਿਧਾਨ ਸਭਾ ਚੋਣਾਂ ਲੜਨ ਵਾਲੀ ਭਾਜਪਾ ਨੇ 90 ਮੈਂਬਰੀ ਵਿਧਾਨ ਸਭਾ ਵਿੱਚ 47 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕਰ ਲਿਆ। ਜਦੋਂ ਕਿ ਇਨੈਲੋ ਨੂੰ 19, ਕਾਂਗਰਸ ਨੂੰ 15, ਬਸਪਾ ਨੂੰ 1, ਹਰਿਆਣਾ ਜਨਹਿੱਤ ਕਾਂਗਰਸ ਨੂੰ 2 ਤੇ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ ਤੇ 5 ਆਜ਼ਾਦ ਉਮੀਦਵਾਰ ਜਿੱਤੇ।
ਮਹਾਰਾਸ਼ਟਰ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ
ਮਹਾਰਾਸ਼ਟਰ ਵਿੱਚ ਕਾਂਗਰਸ ਦੇ ਗੜ੍ਹ ਵਿੱਚ ਸੰਨ੍ਹ ਲਾ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਭਾਜਪਾ ਨੂੰ ਸੂਬੇ ਵਿੱਚ 288 ਸੀਟਾਂ ‘ਚੋਂ 123 ਸੀਟਾਂ, ਜਦੋਂ ਕਿ ਕਾਂਗਰਸ ਨੂੰ 42, ਸ਼ਿਵ ਸੈਨਾ ਨੂੰ 63 ਅਤੇ ਐਨਸੀਪੀ ਨੂੰ 41 ਸੀਟਾਂ ਮਿਲੀਆਂ ਹਨ।