ਭਾਜਪਾ ਨੇ ਸੁਖਦੇਵ ਸਿੰਘ ਨਾਮਧਾਰੀ ਨੂੰ ਪਾਰਟੀ ‘ਚੋਂ ਕੱਢਿਆ

ਦੇਹਰਾਦੂਨ (੨੭ ਨਵੰਬਰ) – ਭਾਰਤੀ ਜਨਤਾ ਪਾਰਟੀ ਨੇ ੨੬ ਨਵੰਬਰ ਦਿਨ ਸੋਮਵਾਰ ਨੂੰ ਸ਼ਰਾਬ ਦੇ ਕਾਰੋਬਾਰੀ ਪੌਂਟੀ ਚੱਢਾ ਅਤੇ ਉਸ ਦੇ ਭਰਾ ਹਰਦੀਪ ਚੱਡਾ ਦੇ ਦਿੱਲੀ ‘ਚ ਹੋਏ ਕਤਲ ਕਾਂਡ ਦੇ ਸਿਲਸਿਲੇ ਵਿੱਚ ਪੁਲਿਸ ਵਲੋਂ ਗ੍ਰਿਫ਼ਤਾਰ ਉੱਤਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਬਰਖ਼ਾਸਤ ਮੁਖੀ ਸੁਖਦੇਵ ਸਿੰਘ ਨਾਮਧਾਰੀ ਨੂੰ ਪਾਰਟੀ ‘ਚੋਂ ਕੱਢ ਦਿੱਤਾ। ਉੱਤਰਾਖੰਡ ਭਾਜਪਾ ਦੇ ਪ੍ਰਦੇਸ਼ ਮੁਖੀ ਬਿਸ਼ਨ ਸਿੰਘ ਚੁਫਾਲ ਨੇ ਦੱਸਿਆ ਕਿ ਨਾਮਧਾਰੀ ਦੀ ਹੱਤਿਆ ਕਾਂਡ ਦੇ ਮਾਮਲੇ ‘ਚ ਗ੍ਰਿਫ਼ਤਾਰੀ ਹੋਣ ਅਤੇ ਅਦਾਲਤ ਵਲੋਂ ਉਨ੍ਹਾਂ ਨੂੰ ਰਿਮਾਂਡ ‘ਤੇ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਖਤਮ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।