ਭਾਰਤੀ ਮਹਿਲਾ ਨੇ ਨਿਊਜ਼ੀਲੈਂਡ ਤੋਂ ਇਕ-ਰੋਜ਼ਾ ਕ੍ਰਿਕਟ ਲੜੀ ਜਿੱਤੀ

phitUahebiadi_smallਬੰਗਲੌਰ, 8 ਜੁਲਾਈ – ਇੱਥੇ ਮੇਜ਼ਬਾਨ ਭਾਰਤ ਅਤੇ ਮਹਿਮਾਨ ਟੀਮ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਇੱਕ ਦਿਨਾ ਕ੍ਰਿਕਟ ਲੜੀ ਖੇਡੀ ਗਈ ਜਿਸ ਨੂੰ ਭਾਰਤੀ ਮਹਿਲਾ ਟੀਮ ਨੇ 3-2 ਫ਼ਰਕ ਨਾਲ ਜਿੱਤ ਲਿਆ। ਭਾਰਤੀ ਮਹਿਲਾ ਟੀਮ ਨੇ ਪੰਜਵੇਂ ਤੇ ਆਖ਼ਰੀ ਇੱਕ ਦਿਨਾ ਮੈਚ ਵਿੱਚ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੇ 41 ਓਵਰਾਂ ਵਿੱਚ 118 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਇੱਕ ਵਿਕਟ ਦੇ ਨੁਕਸਾਨ ‘ਤੇ 27.2 ਓਵਰਾਂ ਵਿੱਚ 121 ਦੌੜਾਂ ਬਣਾ ਕੇ ਮੈਚ ਬੜੇ ਹੀ ਆਰਾਮ ਨਾਲ ਜਿੱਤ ਲਿਆ।