ਭਾਰਤੀ ਮੂਲ ਦੀ ਮੰਜੂ ਵਿਜ ਜੁਆਇੰਟ ਫੋਰਸਜ਼ ਟਰੇਨਿੰਗ ਬੇਸ ਦੀ ਡਿਪਟੀ ਕਮਾਂਡਰ ਬਣੀ

ਕੈਲੀਫੋਰਨੀਆ 11 ਦਸੰਬਰ (ਹੁਸਨ ਲੜੋਆ ਬੰਗਾ) – ਭਾਰਤੀ ਮੂਲ ਦੀ ਅਮਰੀਕਨ ਔਰਤ ਅਮਰੀਕੀ ਫ਼ੌਜ ਦੀ ਲੈਫ਼ਟੀਨੈਂਟ ਕਰਨਲ ਮੰਜੂ ਵਿਜ ਨੂੰ ਜੁਆਇੰਟ ਟਰੇਨਿੰਗ ਬੇਸ ਲਾਸ ਆਲਮੀਟੋਸ, ਕੈਲੀਫੋਰਨੀਆ ਦੀ ਨਵੀਂ ਡਿਪਟੀ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਉਹ ਕੈਲੀਫੋਰਨੀਆ ਆਰਮੀ ਨੈਸ਼ਨਲ ਗਾਰਡ ਦੀ 40ਵੀਂ ਇਨਫੈਨਟਰੀ ਡਵੀਜ਼ਨ ਦੇ ਹੈੱਡਕੁਆਟਰ ਕਮਾਂਡਰ ਵਜੋਂ ਤਾਇਨਾਤ ਹਨ। ਵਿਜ 1992 ਵਿੱਚ ਫ਼ੌਜ ‘ਚ ਭਰਤੀ ਹੋਈ ਸੀ। ਕੈਲੀਫੋਰਨੀਆ ਆਰਮੀ ਨੈਸ਼ਨਲ ਗਾਰਡ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 5 ਸਾਲ ਇਕ ਸੈਨਿਕ ਵਜੋਂ ਸਰਗਰਮ ਡਿਊਟੀ ਨਿਭਾਈ।