ਭਾਰਤੀ ਹਾਈ ਕਮਿਸ਼ਨ ਨਾਲ ਮੀਡੀਆ ਕਰਮੀਆਂ ਦੀ ਰਸਮੀ ਮੁਲਾਕਾਤ

ਆਕਲੈਂਡ, 13 ਨਵੰਬਰ – ਇੱਥੇ 11 ਨਵੰਬਰ ਦਿਨ ਬੁੱਧਵਾਰ ਨੂੰ ਹਾਈ ਕਮਿਸ਼ਨ ਆਫ਼ ਇੰਡੀਆ ਵੱਲੋਂ ਸਥਾਨਕ ਭਾਰਤੀ ਮੀਡੀਆ ਕਰਮੀਆਂ ਲਈ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਆਕਲੈਂਡ ਦੇ ਪ੍ਰਿੰਟ, ਰੇਡੀਓ ਅਤੇ ਟੀਵੀ ਅਦਾਰਿਆਂ ਦੇ ਕਰਮੀਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਵੈਲਿੰਗਟਨ ਤੋਂ ਪਹੁੰਚੇ ਭਾਰਤੀ ਹਾਈ ਕਮਿਸ਼ਨ ਸ੍ਰੀ ਮੁਖਤੇਸ ਪ੍ਰਦੇਸ਼ੀ ਦੇ ਨਾਲ ਕੌਂਸਲੇਟ ਆਫ਼ ਇੰਡੀਆਂ ਸ੍ਰੀ ਭਵਦੀਪ ਸਿੰਘ ਢਿੱਲੋਂ (ਭਵ ਢਿੱਲੋਂ) ਅਤੇ ਸੈਕੰਡ ਸੈਕਟਰੀ ਸ੍ਰੀ ਪਰਮਜੀਤ ਸਿੰਘ ਹਾਜ਼ਰ ਸਨ। ਸ੍ਰੀ ਪਰਦੇਸੀ ਨੇ ਸਧਾਰਣ ਗੱਲਬਾਤ ਕਰਦਿਆਂ ਜਿੱਥੇ ਭਾਰਤ ਵਿੱਚ ਸ੍ਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ ਉੱਥੇ ਹੀ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਨਵੀਂ ਸਰਕਾਰ ਲੇਬਰ ਪਾਰਟੀ ਵਿੱਚ ਪਹਿਲੀ ਵਾਰ ਮੰਤਰੀ ਬਣਾਈ ਗਈ ਪ੍ਰਿਅੰਕਾ ਰਾਧਾਕ੍ਰਿਸ਼ਨਨ ਤੇ ਇਸ ਵਾਰ ਜਿੱਤ ਦਰਜ ਕਰਕੇ ਸੰਸਦ ਪਹੁੰਚੇ ਗੌਰਵ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਕੁੱਝ ਸਥਾਨਕ ਮੁੱਦਿਆਂ ਬਾਰੇ ਵੀ ਗੱਲਾਂ-ਬਾਤਾਂ ਹੋਈਆਂ ਅਤੇ ਵੱਖ-ਵੱਖ ਮੀਡੀਆ ਕਰਮੀਆਂ ਦੇ ਵਿਚਾਰ ਵੀ ਸੁਣੇ। ਇਸ ਰਾਤਰੀ ਭੋਜ ਦੇ ਅੰਤ ਵਿੱਚ ਉਨ੍ਹਾਂ ਨੇ ਮੀਡੀਆ ਕਰਮੀਆਂ ਨਾਲ ਸਾਂਝੀ ਯਾਦਗਾਰੀ ਫ਼ੋਟੋ ਵੀ ਖਿਚਵਾਈਆਂ।