ਭਾਰਤੀ ਹਾਈ ਕਮਿਸ਼ਨ ਮ੍ਰਿਤਕ ਚਮਕੌਰ ਸਿੰਘ ਬਾਠ ਦੀ ਦੇਹ ਭੇਜਣ ਦਾ ਖ਼ਰਚਾ ਚੁੱਕੇਗਾ

ਵੈਲਿੰਗਟਨ, 9 ਦਸੰਬਰ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ 8 ਦਸੰਬਰ ਨੂੰ ਕਿਹਾ ਕਿ ਉਹ ਪਿਛਲੇ ਹਫ਼ਤੇ ਅਕਾਲ ਚਲਾਣਾ ਕਰ ਗਏ 27 ਸਾਲਾ ਚਮਕੌਰ ਸਿੰਘ ਬਾਠ ਦੀ ਮ੍ਰਿਤਕ ਦੇਹ ਨੂੰ ਵਾਪਸ ਉਸੇ ਦੇ ਘਰ ਭੇਜਣ ਦਾ ਖ਼ਰਚਾ ਚੁੱਕੇਗਾ। ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਚਮਕੌਰ ਸਿੰਘ ਬਾਠ ਦੀ ਹੋਈ ਮੌਤ ਉੱਤੇ ਦੁੱਖ ਪ੍ਰਗਟ ਕੀਤਾ ਹੈ। ਚਮਕੌਰ ਸਿੰਘ ਦੇ ਬਰੇਨ ਵਿੱਚ ਕਲੌਟ ਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਚਮਕੌਰ ਸਿੰਘ ਬਾਠ ਪੰਜਾਬ ਦੇ ਸਮਰਾਲੇ ਤਹਿਸੀਲ ਦੇ ਪਿੰਡ ਸ਼ਮਸ਼ਪੁਰ ਦਾ ਰਹਿਣ ਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਨਿਊਜ਼ੀਲੈਂਡ ਵਿੱਚ ਸਟੱਡੀ ਪੂਰੀ ਕਰਨ ਤੋਂ ਬਾਅਦ ਹੁਣ ਤਿੰਨ ਸਾਲ ਦੇ ਓਪਨ ਵਰਕ ਵੀਜ਼ੇ ਉੱਪਰ ਸੀ।