ਭਾਰਤ ‘ਚ ਕੋਰੋਨਾਵਾਇਰਸ ਤੋਂ 4,067 ਪੀੜਿਤ ਤੇ 109 ਦੀ ਮੌਤ

ਦੇਸ਼ ਭਰ ਵਿੱਚ ਲੋਕਾਂ ਜਗਾਏ ਦੀਵੇ
ਨਵੀਂ ਦਿੱਲੀ, 6 ਅਪ੍ਰੈਲ – ਦੇਸ਼ ਭਰ ਵਿੱਚ ਕੋਰੋਨਾਵਾਇਰਸ ਨੂੰ ਹਰਾਊਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਉੱਤੇ 5 ਅਪ੍ਰੈਲ ਦਿਨ ਐਤਵਾਰ ਨੂੰ ਲੋਕਾਂ ਨੇ ਰਾਤੀ 9.00 ਵਜੇ 9 ਮਿੰਟ ਲਈ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਦੀਵੇ, ਮੋਮਬਤੀਆਂ, ਟਾਰਚਾਂ, ਮੋਬਾਈਲ ਦੀਆਂ ਲਾਈਟਾਂ ਜਗਾਈਆਂ।
ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੁਲ 4,067 ਮਾਮਲੇ ਹਨ। ਇਸ ਰੋਗ ਤੋਂ 292 ਲੋਕ ਠੀਕ ਹੋਏ ਹਨ। ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 109 ਦੀ ਮੌਤ ਹੋਈ ਹੈ। ਕੋਵਿਦ -19 ਦੀ ਬਿਮਾਰੀ ਨਾਲ ੬੫ ਵਿਦੇਸ਼ੀ ਵੀ ਪੀੜਤ ਹਨ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ‘ਚ 690, ਤਾਮਿਲਨਾਡੂ ‘ਚ 571, ਰਾਜਧਾਨੀ ਦਿੱਲੀ ‘ਚ 503, ਤੇਲੰਗਾਨਾ ‘ਚ 321 ਤੇ ਕੇਰਲ ‘ਚ 314 ਹਨ, ਜਦੋਂ ਕਿ ਕਰਨਾਟਕਾ ‘ਚ 151, ਗੁਜਰਾਤ ‘ਚ 105, ਪੰਜਾਬ ‘ਚ 57, ਯੂਪੀ ‘ਚ 227, ਰਾਜਸਥਾਨ ‘ਚ 253, ਮੱਧ ਪ੍ਰਦੇਸ ‘ਚ 104, ਆਂਧਰਾ ਪ੍ਰਦੇਸ ‘ਚ 226, ਜੰਮੂ-ਕਸ਼ਮੀਰ ‘ਚ 106, ਹਰਿਆਣਾ ‘ਚ 84, ਵੈਸਟ ਬੰਗਾਲ ‘ਚ 80 ਮਾਮਲੇ ਹਨ।
ਦੇਸ਼ ਭਰ ਵਿੱਚ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ‘ਚ 45, ਗੁਜਰਾਤ ‘ਚ 11, ਤੇਲੰਗਾਨਾ 7, ਮੱਧ ਪ੍ਰਦੇਸ ‘ਚ 9, ਦਿੱਲੀ ‘ਚ 7 ਤੇ ਪੰਜਾਬ ‘ਚ 6 ਹੋਈਆਂ ਹਨ।