ਭਾਰਤ ‘ਚ ਕੋਰੋਨਾਵਾਇਰਸ ਤੋਂ 5,194 ਪੀੜਿਤ ਤੇ 149 ਦੀ ਮੌਤ

ਨਵੀਂ ਦਿੱਲੀ, 8 ਅਪ੍ਰੈਲ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੋਵਿਡ -19 ਦੇ ਕੁਲ 5,194 ਮਾਮਲੇ ਸਾਹਮਣੇ ਆਏ ਹਨ। 4,643 ਲੋਕਾਂ ਦਾ ਇਲਾਜ਼ ਜਾਰੀ ਹੈ ਤੇ ਇਸ ਰੋਗ ਤੋਂ 401 ਲੋਕ ਠੀਕ ਹੋਏ ਹਨ। ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 149 ਦੀ ਮੌਤ ਹੋਈ ਹੈ।