ਭਾਰਤ ‘ਚ ਕੋਰੋਨਾਵਾਇਰਸ ਤੋਂ 5,734 ਪੀੜਿਤ ਤੇ 166 ਦੀ ਮੌਤ

ਨਵੀਂ ਦਿੱਲੀ, 9 ਅਪ੍ਰੈਲ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੋਵਿਡ -19 ਦੇ ਕੁਲ 5,734 ਮਾਮਲੇ ਸਾਹਮਣੇ ਆਏ ਹਨ। 5,095 ਲੋਕਾਂ ਦਾ ਇਲਾਜ਼ ਜਾਰੀ ਹੈ ਤੇ ਇਸ ਰੋਗ ਤੋਂ 473 ਲੋਕ ਠੀਕ ਹੋਏ ਹਨ। ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 166 ਦੀ ਮੌਤ ਹੋਈ ਹੈ।
ਭਾਰਤ ਭਰ ਵਿੱਚ ਲਾਕਡਾਊਨ ਦੇ ਬਾਵਜੂਦ ਕੋਰੋਨਾਵਾਇਰਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ, ਜਿਸ ਦੇ ਕਰਕੇ ਉੱਤਰ ਪ੍ਰਦੇਸ (ਯੂਪੀ), ਮੱਧ ਪਰਦੇਸ ਅਤੇ ਰਾਜਧਾਨੀ ਦਿੱਲੀ ਵਿੱਚ ਕੁੱਝ ਹੌਟਸਪਾਟ ਇਲਾਕਿਆਂ ਨੂੰ ਪੂਰੀ ਤਰ੍ਹਾਂ ਨਾਲ ਸਿਲ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਹੁਣ ਕੋਰੋਨਾਵਾਇਰਸ ਦੀ ਜਾਂਚ ‘ਚ ਤੇਜ਼ੀ ਆਈ ਹੈ, ਜਿਸ ਨਾਲ ਵੀ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਦੇਸ਼ ਵਿੱਚ 1,12,271 ਲੋਕਾਂ ਦੀ ਜਾਂਚ ਕੀਤੀ ਗਈ ਹੈ।