ਭਾਰਤ ‘ਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ 42 ਹਜ਼ਾਰ ਤੋਂ ਪਾਰ, ਦੇਸ਼ ‘ਅਲਰਟ ਲੈਵਲ 3’ ਵਿੱਚ ਦਾਖਲ

ਨਵੀਂ ਦਿੱਲੀ, 4 ਮਈ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵੱਧ ਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ‘ਕੋਵਿਡ -19’ ਨਾਲ ਹੁਣ ਤੱਕ 42,533 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ 29,453 ਐਕਟਿਵ ਕੇਸ ਹਨ। ਉੱਥੇ ਹੀ 11,706 ਮਰੀਜ਼ ਠੀਕ ਹੋਏ ਜਾਂ ਡਿਸਚਾਰਜ ਤੇ ਮਾਈਗ੍ਰੇਟ ਕੀਤੇ ਗਏ ਹਨ। ਕੋਰੋਨਾਵਾਇਰਸ ਨਾਲ ਦੇਸ਼ ਵਿੱਚ 1,373 ਲੋਕਾਂ ਦੀ ਮੌਤ ਹੋਈ ਹੈ।
ਦੇਸ਼ 4 ਮਈ ਦਿਨ ਸੋਮਵਾਰ ਨੂੰ ਲੌਕਡਾਉਨ ਦੇ ‘ਅਲਰਟ ਲੈਵਲ 3’ ਵਿੱਚ ਦਾਖਲ ਹੋ ਗਿਆ ਜੋ ਕਿ ਅਗਲੇ ਦੋ ਹਫ਼ਤਿਆਂ ਤੱਕ ਚੱਲੇਗਾ ਅਤੇ ਕੋਰੋਨਾਵਾਇਰਸ ਦੇ ਵੱਧ ਦੇ ਪ੍ਰਸਾਰ ਨੂੰ ਰੋਕਣ ਲਈ ਜਾਰੀ ਰਹੇਗਾ। ਜਦੋਂ ਕਿ ਲਾਲ ਜ਼ੋਨਾਂ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਜਾਰੀ ਰਹਿਣਗੀਆਂ, ਸੰਤਰੀ ਅਤੇ ਹਰੇ ਰੰਗ ਦੇ ਖੇਤਰਾਂ ਵਿੱਚ ਕੁੱਝ ਛੂਟ ਦਿੱਤੀ ਗਈ ਹੈ, ਜਿੱਥੇ ਕੋਵਿਡ -19 ਦੇ ਘੱਟ ਕੇਸ ਦਰਜ ਕੀਤੇ ਗਏ ਹਨ।
ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ (12,974) ਦੇ ਮੁੰਬਈ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਗੁਜਰਾਤ (5,428), ਦਿੱਲੀ (4,549), ਮੱਧ ਪ੍ਰਦੇਸ (2,846), ਰਾਜਸਥਾਨ (3,009), ਤਾਮਿਲਨਾਡੂ (3,023), ਉੱਤਰ ਪ੍ਰਦੇਸ (2,645), ਆਂਧਰਾ ਪਰਦੇਸ (2,645), ਪੰਜਾਬ (1,102), ਤੇਲੰਗਾਨਾ (1,082), ਜੰਮੂ-ਕਸ਼ਮੀਰ (701), ਕਰਨਾਟਕਾ (614) ਵਿੱਚ ਮਾਮਲੇ ਸਾਹਮਣੇ ਆਏ ਹਨ।