ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

india_hockeyਭਾਰਤ ਦਾ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਲਗਭਗ ਤਹਿ
ਰੀਓ ਡੀ ਜਨੇਰੋ, 9 ਅਗਸਤ  – ਇੱਥੇ ਭਾਰਤ ਨੇ ਪੁਰਸ਼ ਹਾਕੀ ਦੇ ਪੂਲ ‘ਬੀ’ ਇੱਕ ਮੁਕਾਬਲੇ ਵਿੱਚ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਹੁਣ ਇਸ ਨਾਲ ਭਾਰਤ ਦਾ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਲਗਭਗ ਤਹਿ ਹੋ ਗਿਆ ਹੈ, ਭਾਰਤ ਦੇ 6 ਅੰਕ ਹੋ ਗਏ ਹਨ। ਭਾਰਤ ਵੱਲੋਂ ਚਿੰਗਲੇਨਸਾਨਾ ਸਿੰਘ ਨੇ 8ਵੇਂ ਮਿੰਟ ਵਿੱਚ ਪਹਿਲਾ ਗੋਲ ਕਰਕੇ ਟੀਮ ਨਮੂ ਲੀਡ ਦੂਆ ਦਿੱਤੀ, ਜਦੋਂ ਕਿ ਭਾਰਤ ਲਈ 35ਵੇਂ ਮਿੰਟ ਵਿੱਚ ਦੂਜਾ ਮੈਦਾਨੀ ਗੋਲ ਕਰਕੇ ਕੋਥਾਜੀਤ ਸਿੰਘ ਨੇ ਲੀਡ ਦੁੱਗਣੀ ਕਰ ਦਿੱਤੀ ਜੋ ਭਾਰਤ ਨੂੰ ਜਿੱਤ ਦਵਾਉਣ ਵਿੱਚ ਮਦਦਗਾਰ ਸਿੱਧ ਹੋਈ।
ਭਾਰਤ ਨੇ ਮੈਚ ਦੇ ਪਹਿਲੇ ਤਿੰਨ ਕੁਆਰਟਰਾਂ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਪਰ ਅਰਜਨਟੀਨਾ ਦੀ ਟੀਮ ਨੇ 2-0 ਨਾਲ ਪਛੜਣ ਤੋਂ ਬਾਅਦ ਆਖਰੀ ਕੁਆਰਟਰ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਡਰੈਗ ਫਲਿੱਕਰ ਗੋਂਜ਼ਾਲੋ ਪੇਲਾਤ ਨੇ 49ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀ ਗੋਲ ਕਰਕੇ ਆਪਣੀ ਟੀਮ ਦਾ ਸਕੋਰ 2-1 ਕਰ ਦਿੱਤਾ। ਇਸ ਤਰ੍ਹਾਂ ਭਾਰਤ ਮੈਚ ਜਿੱਤਣ ਵਿੱਚ ਕਾਮਯਾਬ ਰਿਹਾ।