ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜਾ ਹਾਕੀ ਟੈੱਸਟ 3-1 ਨਾਲ ਹਰਾਇਆ

12080395_10153570270976183_2109255977192613242_oਨੈਲਸਨ, 8 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਇੱਥੇ 7 ਅਕਤੂਬਰ ਦਿਨ ਬੁੱਧਵਾਰ ਨੂੰ ਖੇਡੇ ਗਏ ਦੂਜੇ ਹਾਕੀ ਟੈੱਸਟ ਮੈਚ ਵਿੱਚ ਮਹਿਮਾਨ ਭਾਰਤੀ ਪੁਰਸ਼ ਹਾਕੀ ਟੀਮ ਨੇ ਮੇਜ਼ਬਾਨ ਨਿਊਜ਼ੀਲੈਂਡ ਦੀ ਸੀਨੀਅਰ ਹਾਕੀ ਟੀਮ ਨੂੰ 3-1 ਨਾਲ ਹਰਾ ਕੇ 4 ਟੈੱਸਟ ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰ ਕਰ ਲਈ ਹੈ। ਭਾਰਤ ਪਹਿਲਾ ਟੈੱਸਟ ਮੈਚ ਨਿਊਜ਼ੀਲੈਂਡ ਤੋਂ 2-0 ਨਾਲ ਹਾਰ ਗਿਆ ਸੀ। ਪਰ ਅੱਜ ਦੇ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ। ਭਾਰਤ ਨੇ ਪਹਿਲੇ ਕੁਆਟਰ ਦੇ 13ਵੇਂ ਮਿੰਟ ਵਿੱਚ ਰਮਨਦੀਪ ਸਿੰਘ ਨੇ ਰੀਬਾਊਂਡ ‘ਤੇ ਪਹਿਲਾ ਗੋਲ ਕਰਕੇ ਬੜ੍ਹਤ ਹਾਸਲ ਕਰ ਲਈ ਸੀ। ਮੇਜ਼ਬਾਨ ਨਿਊਜ਼ੀਲੈਂਡ ਨੇ 45ਵੇਂ ਮਿੰਟ ਵਿੱਚ ਕੇਨ ਰੱਸਲ ਰਾਹੀ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ 1-1 ਨਾਲ ਬਰਾਬਰੀ ਕਰ ਲਈ ਸੀ। ਉਸ ਤੋਂ 52ਵੇਂ ਮਿੰਟ ਵਿੱਚ ਮਨਪ੍ਰੀਤ ਸਿੰਘ ਦੇ ਪਾਸ ‘ਤੇ ਲਲਿਤ ਉਥੱਪਾ ਨੇ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਮੈਚ ਦੇ ਆਖ਼ਰੀ ਮਿੰਟ ਵਿੱਚ ਭਾਰਤ ਦੇ ਨਿਕਿਨ ਥਮੱਈਆ ਨੇ ਗੋਲ ਕਰ ਦਿੱਤਾ। ਜਿਸ ਨਾਲ ਭਾਰਤ ਨੂੰ ਨਿਊਜ਼ੀਲੈਂਡ ‘ਤੇ 3-1 ਦੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ।
ਹੁਣ ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਤੀਜਾ ਟੈੱਸਟ ਮੈਚ 9 ਅਕਤੂਬਰ ਨੂੰ ਕਰਾਈਸਟਚਰਚ ਵਿਖੇ ਖੇਡਿਆ ਜਾਵੇਗਾ।