ਭਾਰਤ ਨੇ ਹਾਕੀ ‘ਚ ਪਾਕਿਸਤਾਨ ਨੂੰ 7-1 ਨਾਲ ਹਰਾਇਆ

ਲੰਡਨ, 18 ਜੂਨ – ਇੱਥੇ ਹਾਕੀ ਵਰਲਡ ਲੀਗ ਦੇ ਗਰੁੱਪ ‘ਬੀ’ ਦੇ ਮੁਕਾਬਲੇ ‘ਚ ਭਾਰਤ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 7-1 ਹਰਾ ਕੇ ਕੁਆਰਟਰ ਫਾਈਨਲ ‘ਚ ਥਾਂ ਬਣਾ ਲਈ ਹੈ। ਭਾਰਤ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਹ ਅੰਕ ਸੂਚੀ ਵਿੱਚ ਨੀਦਰਲੈਂਡ ਨੂੰ ਪਛਾੜ ਕੇ ਪਹਿਲੇ ਨੰਬਰ ‘ਤੇ ਪੁੱਜ ਗਈ ਹੈ। ਭਾਰਤ ਨੇ ਪੂਰੇ ਮੈਚ ਦੌਰਾਨ ਪਾਕਿਸਤਾਨ ‘ਤੇ ਆਪਣਾ ਦਾਬਾ ਬਣਾਈ ਰੱਖਿਆ। ਭਾਰਤ ਵੱਲੋਂ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ  ਨੇ 2 ਗੋਲ 13ਵੇਂ ਤੇ 33ਵੇਂ ਮਿੰਟ, ਤਲਵਿੰਦਰ ਸਿੰਘ ਨੇ 2 ਗੋਲ 21ਵੇਂ ਤੇ 24ਵੇਂ, ਅਕਾਸ਼ਦੀਪ ਸਿੰਘ ਨੇ 2 ਗੋਲ 47ਵੇਂ ਤੇ 59ਵੇਂ ਅਤੇ ਪ੍ਰਦੀਪ ਮੌੜ ਨੇ 1 ਗੋਲ 49ਵੇਂ ਮਿੰਟ ਵਿੱਚ ਕੀਤੇ। ਜਦੋਂ ਕਿ ਪਾਕਿਸਤਾਨ ਲਈ ਇਕਲੌਤਾ ਗੋਲ ਮੁਹੰਮਦ ਉਮਰ ਭੁੱਟਾ ਨੇ 57ਵੇਂ ਮਿੰਟ ਵਿੱਚ ਕੀਤਾ।