ਮਨਪ੍ਰੀਤ ਹੱਥ ਏਸ਼ੀਆ ਕੱਪ ਲਈ ਭਾਰਤੀ ਹਾਕੀ ਟੀਮ ਦੀ ਕਮਾਨ

ਨਵੀਂ ਦਿੱਲੀ – ਹਾਕੀ ਇੰਡੀਆ ਨੇ 11 ਤੋਂ 22 ਅਕਤੂਬਰ ਤੱਕ ਢਾਕਾ (ਬੰਗਲਾਦੇਸ਼) ਵਿਖੇ ਹੋਣ ਵਾਲੇ ਹੀਰੋ ਏਸ਼ੀਆ ਕੱਪ ਲਈ ਮਿਡ-ਫੀਲਡਰ ਮਨਪ੍ਰੀਤ ਸਿੰਘ ਨੂੰ 18 ਮੈਂਬਰੀ ਟੀਮ ਦਾ ਕਪਤਾਨ ਅਤੇ ਫਾਰਵਰਡ ਐੱਸ.ਵੀ. ਸੁਨੀਲ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਹਾਲ ਹੀ ਵਿੱਚ ਯੁਰੋਪ ਦੌਰੇ ‘ਤੇ ਕੁੱਝ ਜੂਨੀਅਰ ਖਿਡਾਰੀਆਂ ਨੂੰ ਮੌਕੇ ਦੇਣ ਤੋਂ ਬਾਅਦ ਹਾਕੀ ਇੰਡੀਆ ਨੇ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਭਾਰਤ ਪੂਲ ‘ਏ’ ਵਿੱਚ ਜਾਪਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਨਾਲ ਹੈ। ਭਾਰਤ ਆਪਣਾ ਪਹਿਲਾ ਮੈਚ 11 ਅਕਤੂਬਰ ਨੂੰ ਜਾਪਾਨ ਨਾਲ ਖੇਡੇਗਾ ਜਦੋਂ ਕਿ ਬੰਗਲਾਦੇਸ਼ ਨਾਲ 13 ਅਕਤੂਬਰ ਅਤੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ 15 ਅਕਤੂਬਰ ਨੂੰ ਭੇੜ ਹੋਵੇਗਾ। ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਸ਼ੋਰਡ ਮਾਰਿਨ ਹਨ।
ਟੀਮ ਇਸ ਤਰ੍ਹਾਂ ਹੈ :- ਗੋਲਕੀਪਰ – ਆਕਾਸ਼ ਚਿਕਤੇ, ਸੂਰਜ ਕਰਕੇਰਾ
ਡਿਫੈਂਡਰ – ਦਿਪਸਨ ਟਿਰਕੀ, ਕੋਠਾਜੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ
ਮਿਡ-ਫੀਲਡਰ – ਐੱਸ. ਏ. ਉਥੱਪਾ, ਸਰਦਾਰ ਸਿੰਘ, ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਨਾ ਸਿੰਘ, ਸੁਮਿਤ
ਫਾਰਵਰਡ – ਐੱਸ.ਵੀ. ਸੁਨੀਲ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਲਲਿਤ ਕੁਮਾਰ ਉੁਪਾਧਿਆਏ, ਗੁਰਜੰਟ ਸਿੰਘ, ਸਤਬੀਰ ਸਿੰਘ।