ਮਰੇ ਨੇ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਖਿਤਾਬ ਜਿਤਿਆ

ਬ੍ਰਿਸਬੇਨ – ਇੱਥੇ ਸਮਾਪਤ ਹੋਏ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੁਰਨਾਮੈਂਟ ਦਾ ਖਿਤਾਬ ਇੰਗਲੈਂਡ ਦੇ ਟੈਨਿਸ ਖਿਡਾਰੀ ਅਤੇ ਵਿਸ਼ਵ ਦਰਜਾਬੰਦੀ ‘ਚ ਚੌਥੇ ਨੰਬਰ ਹਾਸਲ ਐਂਡੀ ਮਰੇ ਨੇ ਆਪਣੇ ਨਾਂਅ ਕਰ ਲਿਆ। ਮਰੇ ਨੇ ਆਪਣੇ ਨਵੇਂ ਵਰ੍ਹੇ ਦੀ ਸ਼ੁਰੂਆਤ ਖਿਤਾਬੀ ਜਿੱਤ ਨਾਲ ਕੀਤੀ। ਮਰੇ ਨੇ ਫਾਈਨਲ ‘ਚ ਯੂਕਰੇਨ ਦੇ ਅਲੈਗਜ਼ੈਂਡਰ ਡੋਲਗੋਪਲੋਵ ਨੂੰ ਸਿੱਧੇ ਸੈੱਟਾਂ ‘ਚ 6-1, 6-3 ਨਾਲ ਹਰਾ ਦਿੱਤਾ। ਇਸ ਟੂਰਨਾਮੈਂਟ ‘ਚ ਪੁਰਸ਼ਾਂ ਦੇ ਡਬਲਜ਼ ਵਰਗ ਦਾ ਖਿਤਾਬ ਬੇਲਾਰੂਸ ਦੇ ਮੈਕਸ ਮਿਨਰੀ ਅਤੇ ਕੈਨੇਡਾ ਦੇ ਡੇਨੀਅਲ ਨੇਸਟਰ ਦੀ ਜੋੜੀ ਨੇ ਜਰਗੇਨ ਮੇਲਜ਼ਰ ਅਤੇ ਫਿਲਿਪ ਕੋਏਸ਼ਅਬਰ ਦੀ ਜੋੜੀ ਨੂੰ 6-1, 6-2 ਨਾਲ ਹਰਾ ਕੇ ਜਿਤਿਆ।