ਮਲਕੀਅਤ ਸਿੰਘ ਸਹੋਤਾ ਮੈਰਿਜ ਸੈਲੀਬ੍ਰੈਂਟ ਬਣੇ

ਆਕਲੈਂਡ-ਮਲਕੀਅਤ ਸਿੰਘ ਸਹੋਤਾ ਜੋ ਕਿ ਪਿਛਲੇ 10-11 ਮਹੀਨੇ ਪਹਿਲਾਂ ਜਸਟਿਸ ਆਫ ਪੀਸ (ਜੇ. ਪੀ) ਚੁਣੇ ਗਏ ਸਨ। ਉਨ੍ਹਾਂ ਨੂੰ ਹੁਣ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਵਲੋਂ ਇੰਡੀਪੈਂਡੈਂਟ ਮੈਰਿਜ ਸੈਲੀਬ੍ਰੈਂਟ ਨਿਯੁਕਤ ਕੀਤਾ ਗਿਆ ਹੈ। ਸੋ ਮਲਕੀਅਤ ਸਿੰਘ ਸਹੋਤਾ ਹੁਣ ਸਭ ਕਮਿਊਨਿਟੀਆਂ ਨੂੰ ਜਸਟਿਸ ਆਫ ਪੀਸ ਅਤੇ ਮੈਰਿਜ ਸੈਲੀਬ੍ਰੈਂਟ ਦੀਆਂ ਸੇਵਾਵਾਂ ਪ੍ਰਦਾਨ ਕਰਨਗੇ। ਮਲਕੀਅਤ ਸਿੰਘ ਸਹੋਤਾ ਦਾ ਨਾਮ ਇੰਡੀਪੈਂਡੈਂਟ ਮੈਰਿਜ ਸੈਲੀਬ੍ਰੈਂਟ ਦੇ ਤੌਰ ਤੇ ਨਿਊਜ਼ੀਲੈਂਡ ਗੈਡਜਟ ਵਿੱਚ 7 ਮਾਰਚ 2013 ਤੋਂ ਛੱਪ ਜਾਵੇਗਾ। ਮਲਕੀਅਤ ਸਿੰਘ ਸਹੋਤਾ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਬੋਲ ਸਕਦੇ ਹਨ। ਇਨ੍ਹਾਂ ਤਿੰਨ ਭਾਸ਼ਾਵਾਂ ਨੂੰ ਬੋਲਣ ਅਤੇ ਸਮਝ ਸਕਣ ਵਾਲੇ ਮਿ. ਸਹੋਤਾ ਨੂੰ ਮੈਰਿਜ ਸੈਲੀਬ੍ਰੈਂਟ ਦੇ ਤੌਰ ਤੇ ਬੁੱਕ ਕਰ ਸਕਦੇ ਹੋ। ਤੁਸੀਂ ਇਨ੍ਹਾਂ ਨਾਲ ਸੰਪਰਕ 027 429 3935 ਤੇ ਕਰ ਸਕਦੇ ਹੋ।