ਮਸ਼ਹੂਰ ਕੋਰੀਉਗਰਾਫ਼ਰ ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ

ਮੁੰਬਈ, 3 ਜੁਲਾਈ – ਬਾਲੀਵੁੱਡ ਦੀ ਮਸ਼ਹੂਰ ਕੋਰੀਉਗਰਾਫ਼ਰ 72 ਸਾਲਾ ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ, ਜਿਸ ਦੇ ਬਾਅਦ ਉਹ 20 ਜੂਨ ਤੋਂ ਹੀ ਹਸਪਤਾਲ ਵਿੱਚ ਦਾਖ਼ਲ ਸੀ। ਪਰ ਡਾਇਬਿਟੀਜ਼ ਦੀ ਸਮੱਸਿਆ ਦੇ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਸਰੋਜ ਖਾਨ ਦੇ ਸਰੀਰ ਨੂੰ ਮਲਾਡ ਵਿੱਚ ਮਿਠ ਚੌਕੀ ਦੇ ਕੋਲ ਮੌਜੂਦ ਕਬਰਸਤਾਨ ਵਿੱਚ ਸਪੁਰਦੇ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੇ ਬੇਟੇ ਰਾਜੂ ਖਾਨ ਨੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ।
ਸਰੋਜ ਖਾਨ ਦਾ ਹਸਪਤਾਲ ਵਿੱਚ ਕੋਰੋਨਾਵਾਇਰਸ ਟੈੱਸਟ ਵੀ ਹੋਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਇਸ ਦੇ 2 ਦਿਨ ਦੇ ਬਾਅਦ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਵੀ ਹੋਣ ਲਗਾ ਸੀ, ਪਰ ਡਾਇਬਿਟੀਜ਼ ਦੀ ਵਜ੍ਹਾ ਨਾਲ ਉਨ੍ਹਾਂ ਦੀ ਕਿਡਨੀ ਵਿੱਚ ਕੁੱਝ ਸੀਰੀਅਸ ਕੰਪਲਿਕੇਸ਼ੰਸ ਦੇ ਕਾਰਣ ਉਨ੍ਹਾਂ ਦੀ ਹਾਲਤ ਵਿਗੜ ਗਈ।
ਸਰੋਜ ਖਾਨ ਨੇ 200 ਤੋਂ ਵੱਧ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੀ ਆਖ਼ਰੀ ਫਿਲਮ ‘ਕਲੰਕ’ (2019) ਸੀ। ਉਨ੍ਹਾਂ ਦੀ ਪਹਿਲੀ ਫਿਲਮ ‘ਮੌਸਮ’ (1975) ਸੀ। ਸਾਲ 1983 ਵਿੱਚ ਫਿਲਮ ‘ਹੀਰੋ’ ਰਾਹੀ ਕੋਰੀਉਗਰਾਫ਼ਰ ਦੇ ਤੌਰ ‘ਤੇ ਕੰਮ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੂੰ ਅਸਲੀ ਪਹਿਚਾਣ ਫਿਲਮ ‘ਤੇਜ਼ਾਬ’ (1983) ਵਿੱਚ ਮਿਲੀ। ਉਨ੍ਹਾਂ ਦੀ ਖ਼ਾਸ ਚੇਲੀ ਬਾਲੀਵੁੱਡ ਅਦਾਕਾਰਾ ਧੱਕ-ਧੱਕ ਗ੍ਰਲ ਮਾਧੂਰੀ ਦੀਕਸ਼ਤ ਸੀ। ਸਰੋਜ ਖਾਨ ਦਾ ਅਸਲੀ ਨਾਮ ਨਿਰਮਲਾ ਨਾਗਪਾਲ ਹੈ।
‘ਇੱਕ ਦੋ ਤਿੰਨ’, ‘ਹਮ ਕੋ ਅੱਜ ਕੱਲ ਹੈ ਇੰਤਜ਼ਾਰ’, ‘ਧਕ-ਧਕ ਕਰਨੇ ਲਗਾ’, ‘ਕਾਂਟੇ ਨਹੀਂ ਕੱਟ ਤੇ ਦਿਨ ਜੇ ਰਾਤ’, ‘ਮਾਰ ਡਾਲਾ’, ‘ਡੋਲਾ ਰੇ ਡੋਲਾ’ ਆਦਿ ਵਰਗੇ ਸੁਪਰਹਿੱਟ ਗਾਣਿਆਂ ਦੇ ਪਿੱਛੇ ਜਿਸ ਸ਼ਖ਼ਸ ਦਾ ਹੱਥ ਸੀ ਉਹ ਕੋਈ ਹੋਰ ਨਹੀਂ ਸਰੋਜ ਖਾਨ ਹੀ ਸੀ। ਇਹ ਗਾਨੇ ਭਲੇ ਹੀ ਕਈ ਸਾਲ ਪਹਿਲਾਂ ਰਿਲੀਜ਼ ਹੋ ਚੁੱਕੇ ਹੋਣ ਪਰ ਜਦੋਂ ਵੀ ਇਹ ਗਾਣੇ ਕਿੱਤੇ ਵੱਜਦੇ ਹਨ ਤਾਂ ਲੋਕ ਗਾਣਿਆਂ ਦੇ ਉਹੀ ਸਟੇਪ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰੋਜ ਖਾਨ ਸਿਨੇਮਾ ਜਗਤ ਦੀ ਕਿੰਨੀ ਵੱਡੀ ਸ਼ਖ਼ਸੀਅਤ ਸਨ।