ਮਹਿੰਗਾਈ ਦਰ 9.86 ਫੀਸਦੀ ‘ਤੇ ਪਹੁੰਚੀ

ਨਵੀਂ ਦਿੱਲੀ, 21 ਅਗਸਤ (ਏਜੰਸੀ) – ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਸੁਤੰਤਰ ਰਾਜ ਮੰਤਰੀ ਸ਼੍ਰੀ ਸ਼੍ਰੀਕਾਂਤ ਕੁਮਾਰ ਜੇਨਾ ਨੇ ਜੁਲਾਈ, 2012 ਲਈ ਕੇਂਦਰੀ ਅੰਕੜਾ ਦਫਤਰ ਵਲੋਂ ਤਿਆਰ ਕੀਤੇ ਗਏ ਆਰਜ਼ੀ ਖਪਤਕਾਰ ਸੂਚਕ ਅੰਕ ਜਾਰੀ ਕਰ ਦਿੱਤੇ ਹਨ। ਜੁਲਾਈ ਮਹੀਨੇ ਦੌਰਾਨ ਦਿਹਾਤੀ ਸ਼ਹਿਰੀ ਤੇ ਸਮੁੱਚੇ ਹਿੰਦ ਖਪਤਕਾਰੀ ਕੀਮਤ ਸੂਚਕ ਅੰਕ ਲੜੀਵਾਰ 122.6, 119.9 ਅਤੇ 121.4 ਦਰਜ ਕੀਤੇ ਗਏ।
ਇਹ ਸੂਚਕ ਅੰਕ ਸਾਲ 2012 ਨੂੰ 100 ਦਾ ਆਧਾਰ ਮੰਨ ਕੇ ਜੁਲਾਈ ਮਹੀਨੇ ਲਈ ਸਮੁੱਚੀ ਸਾਲਾਨਾ ਮਹਿੰਗਾਈ ਦਰ ਆਰਜ਼ੀ ਤੌਰ ‘ਤੇ 9.86 ਫੀਸਦੀ ਦਰਜ ਕੀਤੀ ਗਈ। ਦਿਹਾਤੀ ਇਲਾਕਿਆਂ ਦੀ ਮਹਿੰਗਾਈ ਦਰ 9.76 ਅਤੇ ਸ਼ਹਿਰੀ ਇਲਾਕਿਆਂ ਵਿੱਚ 10.10 ਫੀਸਦੀ ਆਰਜੀ ਦਰਜ ਕੀਤੀ ਗਈ।