ਮਾਈਕ ਹੇਸਨ ਨਵੇਂ ਕੀਵੀ ਕ੍ਰਿਕਟ ਕੋਚ ਥਾਪੇ

ਵਾਲਿੰਗਟਨ – ਮਾਈਕ ਹੇਸਨ ਜਿਨ੍ਹਾਂ ਨੇ ਹਾਲ ਹੀ ਵਿੱਚ ਕੀਨੀਆ ਦੇ ਰਾਸ਼ਟਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਨੂੰ ਨਿਊਜ਼ੀਲੈਂਡ ਦਾ ਕੋਚ ਬਣਾਇਆ ਗਿਆ ਹੈ। ਹੇਸਨ ਚਾਰ ਸਾਲ ਵਿੱਚ ਨਿਊਜ਼ੀਲੈਂਡ ਟੀਮ ਦੇ ਪੰਜਵੇਂ ਕੋਚ ਬਣੇ ਹਨ। ਉਹ ਟੀਮ ਦੇ ਵੈਸਟ ਇੰਡੀਜ਼ ਦੌਰੇ ਦੇ ਬਾਅਦ ਜਾਨ ਰਾਈਟ ਦੀ ਥਾਂ ਲੈਣਗੇ। ਨਿਊਜ਼ੀਲੈਂਡ ਕ੍ਰਿਕਟ ਦੇ ਨਿਰਦੇਸ਼ਕ ਜਾਨ ਬੁਕਾਨਨ ਨੇ ਕਿਹਾ ਕਿ ਉਸ ਦੇ ਆਉਣ ਨਾਲ ਟੀਮ ਵਿੱਚ ਤਾਜ਼ਗੀ ਅਤੇ ਤਾਕਤ ਆਏਗੀ। ਉਨ੍ਹਾਂ ਇਹ ਵੀ ਕਿਹਾ ਸਾਨੂੰ ਪਤਾ ਹੈ ਕਿ ਉਹ ਟੀਮ ਨੂੰ ਆਈ. ਸੀ. ਸੀ. ਕ੍ਰਿਕਟ ਕ੍ਰਿਕਟ ਵਿਸ਼ਵ ਕੱਪ 2015 ਦੇ ਲਈ ਤਿਆਰ ਕਰ ਸਕਣਗੇ।