ਮਾਉਂਟ ਟੋਨਗਾਰੀਰੋ ‘ਚੋਂ ਜਵਾਲਾਮੁਖੀ ਫਟਿਆ

ਨਿਊਜ਼ੀਲੈਂਡ – ਕੱਲ ਰਾਤ 11.50 ਵਜੇ ਜਵਾਲਾਮੁਖੀ ਫੱਟ ਪਿਆ, ਜਵਾਲਾਮੁਖੀ ‘ਚੋਂ ਨਿਕਲ ਰਹੀ ਰਾਖ ਸੈਂਟਰਲ ਨੌਰਥ ਆਈਲੈਂਡ ਦੇ ਲਗਭਗ 1 ਕਿਲੋਮੀਟਰ ਦੇ ਘੇਰੇ ‘ਚ ਫੈਲ ਗਈ ਹੈ। ਜਿਸ ਦੇ ਕਰਕੇ ਨੇਪੀਅਰ ਨੂੰ ਆਣ-ਜਾਣ ਵਾਲੀਆਂ ਫਲਾਈਟਾਂ ਰੱਦ ਕਰਨੀਆਂ ਪਈਆਂ ਹਨ ਅਤੇ ਦੂਜੀਆਂ ਨੌਰਥ ਆਈਲੈਂਡ ਸੇਵਾਵਾਂ ਵੀ ਰੋਕੀਆਂ ਗਈਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸੈਂਕੜੇ ਸਾਲ ਤੋਂ ਬਾਅਦ ਜਵਾਲਾਮੁਖੀ ਫੁੱਟਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਫਤਾ, ਮਹੀਨਾ ਜਾਂ ਸਾਲਾਂ ਤੱਕ ਰਹਿ ਸਕਦਾ ਹੈ।
ਬੇ ਆਫ਼ ਪਲੈਂਟੀ ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਹਿਣਾ ਹੈ ਕਿ ਜਵਾਲਾਮੁਖੀ ਤੋਂ ਰਾਖ ਤੇ ਪੱਥਰ ਨਿਕਲ ਕੇ 1 ਕਿਲੋਮੀਟਰ ਦੇ ਘੇਰੇ ਵਿੱਚ ਫੈਲੇ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਪਾਣੀ ਸਪਲਾਈ ਚੈੱਕ ਕਰਨ ਬਾਰੇ ਕਿਹਾ ਹੈ। ਪੁਲਿਸ ਨੇ ਕਿਹਾ ਉਨ੍ਹਾਂ ਨੂੰ ਕਿਸੇ ਦੇ ਜ਼ਖਮੀ ਜਾਂ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ ਪਰ ਮਨਿਸਟਰੀ ਆਫ਼ ਸਿਵਲ ਡਿਫੈਂਸ ਐਂਡ ਐਨਰਜੀ ਮੈਨੇਜਮੈਂਟ ਨੇ ਪ੍ਰਭਾਵਤ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰਾਂ ਵਿੱਚ ਹੀ ਰਹਿਣ। ਨਿਊਜ਼ੀਲੈਂਡ ਐਡਵਾਈਜ਼ਰੀ ਵਿੱਚ ਵਾਇਕਾਟੋ, ਹਾਕਸ ਬੇ, ਗਿਸਬਰਨ, ਮਾਨਾਵਾਟੂ-ਵਾਗਾਂਨੂਈ, ਬੇ ਆਫ਼ ਪਲੈਂਟੀ ਅਤੇ ਤਾਰਾਨਾਕੀ ਇਲਾਕੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।