ਮਿਟ ਰੋਮਨੀ ਰਾਸ਼ਟਰਪਤੀ ਅਹੁਦੇ ਲਈ ਵਧੀਆ ਉਮੀਦਵਾਰ : ਬੁਸ਼

ਵਾਸ਼ਿੰਗਟਨ, 30 ਅਗਸਤ (ਏਜੰਸੀ) – ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਹੋਣ ਜਾ ਰਹੀ ਚੋਣ ਲਈ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਰਿਪਬਲਿਕਨ ਪਾਰਟੀ ਉਮੀਦਵਾਰ ਮਿਟ ਰੋਮਨੀ ਨੂੰ ਵਧੀਆ ਉਮੀਦਵਾਰ ਕਰਾਰ ਦਿੱਤਾ ਹੈ। ਫਲੋਰਿਡਾ ਵਿੱਚ ਇਕ ਸਮਾਗਮ ਵਿੱਚ ਇਕ ਵੀਡੀਓ ਸੰਦੇਸ਼ ਰਾਹੀਂ ਬੁਸ਼ ਨੇ ਕਿਹਾ ਕਿ, ‘ਮੈਂ ਤੇ ਮੇਰੇ ਪਿਤਾ, ਜੋ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਹਾਂ, ਸਾਨੂੰ ਪਤਾ ਹੈ ਕਿ ਰਾਸ਼ਟਰਪਤੀ ਬਣਨ ਲਈ ਕੀ ਕਰਨਾ ਹੁੰਦਾ ਹੈ ਅਤੇ ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਿਟ ਰੋਮਨੀ ਇਕ ਮਹਾਨ ਰਾਸ਼ਟਰਪਤੀ ਸਾਬਤ ਹੋਣਗੇ’।
ਜਾਰਜ ਡਬਲਿਊ ਬੁਸ਼ ਦੇ ਮਾਤਾ-ਪਿਤਾ ਨੇ ਵੀ ਮਿਟ ਰੋਮਨੀ ਨੂੰ ਇਕ ਮਹਾਨ ਵਿਅਕਤੀ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ ਅਹੁਦੇ ਲਈ ਯੋਗ ਵਿਅਕਤੀ ਹਨ।