ਮੁੰਬਈ ਇੰਡੀਅਨਜ਼ ਦਾ ਆਈਪੀਐੱਲ ਖ਼ਿਤਾਬ ‘ਤੇ 5ਵੀਂ ਵਾਰ ਕਬਜ਼ਾ

ਦੁਬਈ, 10 ਨਵੰਬਰ – ਕਪਤਾਨ ਰੋਹਿਤ ਸ਼ਰਮਾ ਦੇ ਅਰਧ-ਸੈਂਕੜੇ ਅਤੇ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਦੀ ਘਾਤਕ ਗੇਂਦਬਾਜ਼ੀ ਦੇ ਦਮ ਉੱਤੇ ਮੁੰਬਈ ਇੰਡੀਅਨਜ਼ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਇਤਿਹਾਸ ਸਿਰਜ ਦਿੱਤਾ। ਇੱਥੇ ਆਈਪੀਐੱਲ ਦੇ ਖ਼ਿਤਾਬੀ ਮੁਕਾਬਲੇ ਦੇ ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਨੇ ਦਿੱਲੀ ਕੈਪੀਟਲਜ਼ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ।
ਮੁੰਬਈ ਇੰਡੀਅਨਜ਼ ਦੀ ਟੀਮ ਨੇ ਦਿੱਲੀ ਵੱਲੋਂ ਜਿੱਤ ਲਈ ਮਿਲੇ 157 ਦੌੜਾਂ ਦੇ ਟੀਚੇ ਨੂੰ 18.4 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਮੁੰਬਈ ਇੰਡੀਅਨਜ਼ ਦੀ ਖ਼ਿਤਾਬੀ ਜਿੱਤ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਅਹਿਮ ਯੋਗਦਾਨ ਪਾਇਆ। ਰੋਹਿਤ ਨੇ 51 ਗੇਂਦਾਂ ਵਿੱਚ 4 ਛਿੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਇਸ ਤਰ੍ਹਾਂ ਸ਼ਰੇਅਸ ਅੱਯਰ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ ਦੀ ਟੀਮ ਦਾ ਪਹਿਲੀ ਵਾਰ ਖ਼ਿਤਾਬ ਜਿੱਤਣ ਦਾ ਸੁਫ਼ਨਾ ਚੂਰ-ਚੂਰ ਹੋ ਗਿਆ। ਇਸ ਤੋਂ ਪਹਿਲਾਂ ਮੁੰਬਈ ਨੇ 2013, 2015, 2017, 2019 ਵਿੱਚ ਖ਼ਿਤਾਬ ਜਿੱਤੇ ਸਨ। ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਸਭ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਵਾਲੀ ਟੀਮ ਹੈ।
ਆਈਪੀਐੱਲ 2020 ਦੇ ਫਾਈਨਲ ਵਿੱਚ ‘ਮੈਨ ਆਫ਼ ਦਿ ਮੈਚ’ ਟਰੈਂਟ ਬੋਲਟ ਨੂੰ ਐਲਾਨਿਆ ਗਿਆ।
ਆਈਪੀਐੱਲ 2020 ਸੀਜ਼ਨ ਦੇ ‘ਉੱਭਰ ਰਹੇ ਖਿਡਾਰੀ’ ਦੇਵਦੱਤ ਪਦਿਕਲ (483 ਦੌੜਾਂ)
ਆਈਪੀਐੱਲ 2020 ਪਰਪਲ ਕੈਪ ਕੈਪਗੀਸੋ ਰਬਾਦਾ (30 ਵਿਕਟ)
ਆਈਪੀਐੱਲ 2020 ਓਰੇਂਜ ਕੈਪ ਕੇ. ਐਲ. ਰਾਹੁਲ (670 ਦੌੜਾਂ)
ਆਈਪੀਐੱਲ 2020 ਐਮਵੀਪੀ ਜੋਫਰਾ ਆਰਚਰ (ਸਭ ਤੋਂ ਕੀਮਤੀ ਖਿਡਾਰੀ)
ਆਈਪੀਐੱਲ 2020 ਸੀਜ਼ਨ ਦੇ ਗੇਮ ਚੇਂਜਰ ਕੇ. ਐਲ. ਰਾਹੁਲ
ਆਈਪੀਐੱਲ 2020 ਸੀਜ਼ਨ ਦੇ ਮੋਸਟ ਸਿਕਸਜ਼ ਐਵਾਰਡ ਈਸ਼ਾਨ ਕਿਸ਼ਨ
ਆਈਪੀਐੱਲ 2020 ਸੀਜ਼ਨ ਦੇ ਸੁਪਰ ਸਟ੍ਰਾਈਕਰ ਕੈਰਨ ਪੋਲਾਰਡ (ਸਟ੍ਰਾਈਕ ਰੇਟ 191)
ਆਈਪੀਐੱਲ 2020 ਸੀਜ਼ਨ ਦਾ ਪਾਵਰ ਪਲੇਅਰ ਟਰੈਂਟ ਬੋਲਟ
ਆਈਪੀਐੱਲ 2020 ਫੇਅਰਪਲੇਅ ਐਵਾਰਡ ਮੁੰਬਈ ਇੰਡੀਅਨਜ਼