ਮੁੱਕੇਬਾਜ਼ੀ: ਕੀਵੀ ਬਾਕਸਰ ਜੋਸੇਫ ਪਾਰਕਰ ਤੇ ਜੂਨੀਅਰ ਫਾਅ ਦੀ ਫਾਈਟ ਮੁਲਤਵੀ ਹੋਈ

ਆਕਲੈਂਡ, 20 ਨਵੰਬਰ – ਖ਼ਬਰ ਹੈ ਕਿ ਸਦੀ ਦੀ ‘ਫਾਈਟ ਆਫ਼ ਸੈਂਚੂਰੀ’ ਜੋ ਇਸੇ ਸਾਲ ਹੋਣ ਜਾ ਰਹੀ ਸੀ, ਪਰ ਹੁਣ ਇਸ ਦੀ ਬਜਾਏ ਅਗਲੇ ਸਾਲ ਤੱਕ ਦਾ ਇੰਤਜ਼ਾਰ ਕਰਨਾ ਪਏਗਾ।
ਬਾਕਸਰ ਜੋਸੇਫ ਪਾਰਕਰ ਅਤੇ ਜੂਨੀਅਰ ਫਾਅ ਦੇ ਵਿਚਕਾਰ ਹੋਣ ਵਾਲੀ ਹੈਵੀਵੇਟ ਫਾਈਟ ਦਾ ਸਾਰੇ ਕੀਵੀਆਂ ਤੇ ਸਾਰੇ ਪੈਸੀਫਿਕਾ ਨੂੰ ਬੇਸਬਰੀ ਨਾਲ ਉਡੀਕੀ ਸੀ। ਪਰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਖ਼ੂਨ ਦੀ ਜਾਂਚ ਦੇ ਬਾਅਦ ਡਾਕਟਰ ਨੇ ਮੁੱਕੇਬਾਜ਼ ਫਾਅ ਨੂੰ ਆਫੀਸ਼ੀਅਲ ਫਾਈਟ ਤੋਂ ਸਾਈਡ ਲਾਈਨ ਕਰ ਦਿੱਤਾ ਹੈ।
ਹੁਣ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਨਵੀਂ ਤਾਰੀਖ਼ ਅਤੇ ਅੱਪਡੇਟ ਦੀ ਪੁਸ਼ਟੀ ਕੀਤੀ ਜਾਏਗੀ ਪਰ ਇਹ ਫਾਈਟ ਹੁਣ ਫਰਵਰੀ ਦੇ ਅਖੀਰ ਵਿੱਚ ਜਾਂ ਮਾਰਚ ਦੇ ਅਰੰਭ ਵਿੱਚ ਹੋਣ ਦੀ ਉਮੀਦ ਹੈ।
ਜੂਨੀਅਰ ਫਾਅ ਦੇ ਮੈਨੇਜਰ ਮਾਰਕ ਕੇਡੈਲ ਨੇ ਕਿਹਾ, “ਜੂਨੀਅਰ ਦਾ ਸ਼ੁੱਕਰਵਾਰ ਨੂੰ ਇਕ ਖ਼ੂਨ ਦਾ ਰੁਟੀਨ ਟੈੱਸਟ ਹੋਇਆ। ਸੋਮਵਾਰ ਨੂੰ ਡਾਕਟਰ ਨੇ ਸਾਨੂੰ ਦੱਸਿਆ ਕਿ ਉਸ ਨੂੰ ਚਾਰ ਹਫ਼ਤਿਆਂ ਵਿੱਚ ਲੜਨ ਲਈ ਮਨਜ਼ੂਰੀ ਨਹੀਂ ਦਿੱਤੀ ਜਾਏਗੀ। ਉਸ ਟੈੱਸਟ ਦੇ ਨਤੀਜੇ ਵਜੋਂ ਹੁਣ ਜੂਨੀਅਰ ਦਾ ਮੰਗਲਵਾਰ ਨੂੰ ਅਪ੍ਰੇਸ਼ਨ ਹੋਵੇਗਾ”। ਉਨ੍ਹਾਂ ਕਿਹਾ ਇਸ ਤੋਂ ਜ਼ਿਆਦਾ ਉਹ ਹੋਰ ਜਾਣਕਾਰੀ ਨਹੀਂ ਦੇ ਸਕਦੇ।
ਮੁੱਕੇਬਾਜ਼ ਪਾਰਕਰ (27-2) ਲਈ ਇਹ ਫਾਈਟ ਮਹੱਤਵਪੂਰਨ ਹੈ ਜਿਸ ਨੇ ਬ੍ਰਿਟੋਨਸ ਐਂਥਨੀ ਜੋਸ਼ੂਆ ਅਤੇ ਡੀਲੀਅਨ ਵਾਈਟ ਨਾਲ ਬੈਕ-ਟੂ-ਬੈਕ ਮੁਕਾਬਲੇ ਹਾਰਨ ਤੋਂ ਬਾਅਦ ਵੱਖ-ਵੱਖ ਗੁਣਾਂ ਦੀਆਂ ਤਿੰਨ ਜਿੱਤਾਂ ਹਾਸਿਲ ਕੀਤੀਆਂ। ਗੌਰਤਲਬ ਹੈ ਕਿ ਜੇ ਇਹ ਫਾਈਟ ਪਾਰਕਰ ਲਈ ਮਹੱਤਵਪੂਰਣ ਹੈ ਤਾਂ ਇਹ ਫਾਅ (19-0) ਲਈ ਵੀ ਮਹੱਤਵਪੂਰਣ ਹੈ। ਕਿਉਂਕਿ ਉਹ 30 ਸਾਲ ਦੀ ਉਮਰ ਵਿੱਚ ਹੈਵੀਵੇਟ ਰੈਂਕਿੰਗ ਵਿੱਚ ਇਹ ਮੁਕਾਮ ਹਾਸਲ ਨਹੀਂ ਕਰ ਸਕੇ। ਇਹ ਕਹਿਣਾ ਅਤਿਕਥਨੀ ਨਹੀਂ ਹੈ ਕਿ ਇਹ ਫਾਅ ਲਈ ਇੱਕ ਕੈਰੀਅਰ-ਡਿਫਾਈਨਿੰਗ ਫਾਈਟ ਹੈ ਅਤੇ ਜੋਸੇਫ ਪਾਰਕਰ ਲਈ ਇੱਕ ਕੈਰੀਅਰ-ਕ੍ਰਾਸਰੋਡ ਮੈਚ ਹੈ।
ਜ਼ਿਕਰਯੋਗ ਹੈ ਕਿ ਕੋਵਿਡ -19 ਦੇ ਕਰਕੇ ਇਸ ਸਾਲ ਪਹਿਲਾਂ ਹੀ ਕਈ ਹਾਈ-ਪ੍ਰੋਫਾਈਲ ਸਪੋਰਟਸ ਈਵੈਂਟਸ ਅਤੇ ਫ਼ੈਸਟੀਵਲਸ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਵਿੱਚ ਏਐੱਸਬੀ ਕਲਾਸਿਕ, ਪਿਹਾ ਪ੍ਰੋ ਸਰਫਿੰਗ ਮੁਕਾਬਲਾ ਅਤੇ ਲੇਨਵੇਅ ਵਰਗੇ ਮਿਊਜ਼ਿਕ ਈਵੈਂਟਸ ਸ਼ਾਮਲ ਹਨ।