ਮੁੱਖ ਮੰਤਰੀ 15 ਅਗਸਤ ਤੱਕ ਨਹੀਂ ਮਿਲਣਗੇ

ਚੰਡੀਗੜ੍ਹ (ਏਜੰਸੀ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਕੁਝ ਅਚਨਚੇਤੀ ਨਾ-ਟਾਲੇ ਜਾ ਸਕਣ ਰੁਝੇਵੇਂ ਹੋਣ ਕਾਰਨ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸੀਨੀਅਰ ਪਾਰਟੀ ਨੇਤਾਵਾਂ ਨੂੰ ਮੁੱਖ ਮੰਤਰੀ ਦਫ਼ਤਰ ਵਿਖੇ ਅਤੇ ਆਮ ਲੋਕਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ 15 ਅਗਸਤ ਤੱਕ ਤੈਅ ਦਿਨਾਂ ਵਿੱਚ ਨਹੀਂ ਮਿਲ ਸਕਣਗੇ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਕੁਝ ਮਹੱਤਵਪੂਰਨ ਕਾਰਜਾਂ ਕਰਕੇ 15 ਅਗਸਤ ਤੱਕ ਇਹ ਅਗਾਊਂ ਰੁਝੇਵੇਂ ਰੱਦ ਕਰ ਦਿੱਤੇ ਹਨ।