ਮੇਅਰ ਗੋਫ ਵੱਲੋਂ ਪੂਹੀਨੂਈ ਸਟੇਸ਼ਨ ਦੇ ਨਵੀਨੀਕਰਣ ਦਾ ਸਵਾਗਤ

ਪੂਹੀਨੂਈ, 2 ਅਗਸਤ – ਆਕਲੈਂਡ ਦੇ ਮੇਅਰ ਫਿੱਲ ਗੋਫ ਨੇ 60 ਮਿਲੀਅਨ ਡਾਲਰ ਦੇ ਪੂਹੀਨੂਈ ਸਟੇਸ਼ਨ ਪ੍ਰਾਜੈਕਟ ਉੱਤੇ ਨਿਰਮਾਣ ਦੀ ਸ਼ੁਰੂਆਤ ਕਰਨ ਦਾ ਸਵਾਗਤ ਕੀਤਾ ਹੈ। ਇਸ ਦੇ ਲਗਭਗ 18 ਮਹੀਨਿਆਂ ਵਿੱਚ ਸੰਪੂਰਨ ਹੋਣ ਦੀ ਆਸ ਹੈ। ਇਹ ਸਟੇਸ਼ਨ ਬੱਸ ਅਤੇ ਰੇਲ ਰਾਹੀ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ, ਖ਼ਾਸ ਕਰਕੇ ਆਕਲੈਂਡ ਏਅਰਪੋਰਟ ਵੱਲ ਜਾਣ ਵਾਲੇ ਲੋਕਾਂ ਲਈ ਸਹਿਜ ਤਜ਼ਰਬਾ ਪ੍ਰਦਾਨ ਕਰੇਗਾ।
ਫਿੱਲ ਗੋਫ ਨੇ ਕਿਹਾ ਕਿ, ‘ਇਹ ਪ੍ਰੋਜੈਕਟ 18 ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ ਅਤੇ 2021 ਵਿੱਚ ਏਪੈਕ (ਅਫਓਛ) ਦੇ ਆਗੂਆਂ ਦੀ ਬੈਠਕ ਤੋਂ ਪਹਿਲਾਂ ਖੁੱਲ੍ਹਣ ਦੀ ਯੋਜਨਾ ਹੈ’। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਉਸਾਰੀ ਦੇ ਦੌਰਾਨ ਮੌਜੂਦਾ ਰੇਲਵੇ ਸਟੇਸ਼ਨ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਨਿਰਮਾਣ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਪੂਹੀਨੂਈ ਸਟੇਸ਼ਨ ਦੇ ਅਸਥਾਈ ਤੌਰ ‘ਤੇ ਬੰਦ ਹੋਣ ਦੇ ਦੌਰਾਨ, ਇੱਕ ਮੁਫ਼ਤ ਪਹੀਨੂਈ-ਪਾਪਾਟੋਏਟੋਏ ਲੂਪ ਬੱਸ ਸੇਵਾ ਰੋਜ਼ਾਨਾ ਚੱਲਣਗੀਆਂ। ਜੋ ਪੀਕ ਸਮੇਂ ਦੇ ਦੌਰਾਨ ਸਟੇਸ਼ਨ ਉਪਭੋਗਤਾਵਾਂ ਨੂੰ ਹਰੇਕ 10 ਮਿੰਟ ਵਿੱਚ ਪਾਪਾਟੋਏਟੋਏ ਸਟੇਸ਼ਨ ਤੋਂ ਦੱਖਣੀ ਅਤੇ ਪੂਰਬੀ ਰੇਲਵੇ ਲਾਈਨ ਕੁਨੈਕਸ਼ਨ ਪ੍ਰਦਾਨ ਕਰੇਗੀ।
ਫਿੱਲ ਗੋਫ ਕਹਿੰਦੇ ਹਨ ਕਿ, ‘ਅਸੀਂ ਏਅਰਪੋਰਟ ਦੇ ਲਈ ਭੀੜ-ਰਹਿਤ ਜਨਤਕ ਟ੍ਰਾਂਸਪੋਰਟ ਨੈੱਟਵਰਕ ਲਿੰਕ ਦੇ ਵਿਤਰਣ ਵਿੱਚ ਤੇਜ਼ੀ ਲਿਆ ਰਹੇ ਹਾਂ’। ਹਾਲਾਂਕਿ ਹਲਕੀ ਰੇਲ ਭਵਿੱਖ ਵਿੱਚ ਸਿੱਧੇ ਏਅਰਪੋਰਟ ਨਾਲ ਜੁੜੇਗੀ, ਸਮਰਪਿਤ ਬੱਸਵੇਅ ਅਤੇ 21ਵੀਂ ਸਦੀ ਦਾ ਬੱਸ-ਰੇਲ ਇੰਟਰਚੇਂਜ ਹਵਾਈ ਅੱਡੇ ਲਈ ਭੀੜ-ਰਹਿਤ ਜਨਤਕ ਆਵਾਜਾਈ ਨੂੰ ਜਲਦੀ ਯਕੀਨੀ ਬਣਾਏਗਾ। ਇਹ ਯਾਤਰੀਆਂ, ਸੈਲਾਨੀਆਂ ਅਤੇ ਹਵਾਈ ਅੱਡੇ ਅਤੇ ਇਸ ਦੇ ਦੁਆਲੇ ਵਪਾਰਕ ਖੇਤਰਾਂ ਵਿੱਚ ਕੰਮ ਕਰਦੇ ਲੋਕਾਂ ਦੀ ਵਧਦੀ ਗਿਣਤੀ ਵਿੱਚ ਸਹਾਇਤਾ ਕਰੇਗਾ।
ਫਿੱਲ ਗੋਫ ਦਾ ਕਹਿਣਾ ਹੈ ਕਿ, “ਇਹ ਹਵਾਈ ਅੱਡੇ ਦੇ ਪੂਰਨ ਹਿੱਸੇ ਨੂੰ ਪੂਹੀਨੂਈ, ਮੈਨੂਕਾਓ, ਤਮਾਕੀ ਅਤੇ ਬੋਟਨੀ ਦੇ ਨਾਲ ਜੋੜਨ ਵਾਲੇ ਤੇਜ਼ ਆਵਾਜਾਈ ਲਿੰਕ ਵੱਲ ਪਹਿਲਾ ਕਦਮ ਹੈ’।