ਮੈਂ ਕੋਈ ਚੋਣ ਨਹੀਂ ਲੜਨੀ – ਹਰਭਜਨ ਮਾਨ

19 ਜਨਵਰੀ ਨੂੰ ਟੈਲਸਟ੍ਰਾ ਕਲੀਅਰ ਵਿਖੇ ‘ਮਾਘੀ ਮੇਲਾ 2013’
ਆਕਲੈਂਡ – 17 ਜਨਵਰੀ ਦਿਨ ਮੰਗਲਵਾਰ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਰਾਤ ਦੇ ਖਾਣੇ ਸਮੇਂ ਹੋਈ ਪ੍ਰੈਸ ਮਿਲਣੀ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਭਰਾ ਗੁਰਸੇਵਕ ਮਾਨ ਦੀ ਮੌਜੂਦਗੀ ਵਿੱਚ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਸ਼ਹੀਦ ਊਧਮ ਸਿੰਘ ਨਗਰ (ਮੋਹਾਲੀ) ਦੀ ਚੇਅਰਮੈਨੀ ਦਾ ਅਹੁਦਾ ਦਿੱਤਾ ਗਿਆ ਹੈ, ਪਰ ਉਨ੍ਹਾਂ ਬਾਰ-ਬਾਰ ਇਸ ਗੱਲ ਉੱਤੇ ਜ਼ੋਰ ਦੇ ਕੇ ਕਿਹਾ ਕਿ ਉਹ ਨਾ ਤਾਂ ਐਮ. ਐਲ. ਏ., ਨਾ ਹੀ ਐਮ. ਪੀ. ਅਤੇ ਕੋਈ ਵੀ ਚੋਣ ਨਹੀਂ ਲੜਨੀ। ਮੈਂ ਸਭਨਾਂ ਦਾ ਸਾਂਝਾ ਹਾਂ ਕਿਸੇ ਇਕ ਪਾਰਟੀ ਜਾਂ ਵਿਚਾਰਧਾਰਾ ਨਾਲ ਨਹੀਂ ਜੁੜਿਆ ਹਾਂ।
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ 19 ਜਨਵਰੀ ਦਿਨ ਸ਼ਨੀਵਾਰ ਸ਼ਾਮ ਨੂੰ ਇੱਥੇ ਦੇ ਟੈਲਸਟ੍ਰਾ ਕਲੀਅਰ ਈਵੈਂਟ ਸੈਂਟਰ ਵਿਖੇ ਕਰਵਾਏ ਜਾ ਰਹੇ ‘ਮਾਘੀ ਮੇਲਾ 2013’ ਵਿੱਚ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੋਵੇਂ ਮਿਲ ਕੇ ਗਾਇਕੀ ਦੇ ਰੰਗ ਬੰਨ੍ਹਣਗੇ। ਮਾਨ ਭਰਾਵਾਂ ਨੂੰ ਸਭਿਆਚਾਰਕ ਤੇ ਸਮਾਜਿਕ ਮੁੱਦਿਆਂ ਨੂੰ ਉਭਾਰਨ ਵਾਲੀ ਗਾਇਕੀ ਤੇ ਕਵੀਸ਼ਰਾਂ ਦੇ ਤੌਰ ‘ਤੇ ਵੀ ਜਾਣਿਆਂ ਜਾਂਦਾ ਹੈ।