ਮੈਨੁਕਾਓ ਵਿਖੇ ਚਾਵਲਾ ਰੈਸਟੋਰੈਂਟ ਦਾ ਉਦਘਾਟਨ

IMG_6617ਆਕਲੈਂਡ – 22 ਫਰਵਰੀ ਦਿਨ ਐਤਵਾਰ ਨੂੰ ਭਾਰਤ ਦੀ ਮਸ਼ਹੂਰ ਫੂਡ ਚੇਨ ‘ਚਾਵਲਾ ਚਿਕਨ’ ਜੋ ਦੁਨੀਆ ਭਰ ਵਿੱਚ ਪੈਰ ਪਸਾਰ ਰਹੀ ਹੈ ਵੱਲੋਂ ‘ਚਾਵਲਾ ਰੈਸਟੋਰੈਂਟ’ ਯੂਨਿਟ-5, 615 ਗ੍ਰੇਟ ਸਾਊਥ ਰੋਡ ਮੈਨੁਕਾਓ ਵਿਖੇ ਖੋਲ੍ਹਿਆ ਗਿਆ ਹੈ। ਇਸ ਰੈਸਟੋਰੈਂਟ ਦਾ ਉਦਘਾਟਨ ਸ. ਇੰਦਰਪਾਲ ਸਿੰਘ ਚਾਵਲਾ ਹੋਣਾ ਨੇ ਰੀਬਨ ਕੱਟ ਕੇ ਕੀਤਾ ਜੋ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਖ਼ਾਸ ਤੌਰ ‘ਤੇ ਇੱਥੇ ਪਹੁੰਚੇ ਸਨ। ਗੌਰਤਲਬ ਹੈ ਕਿ ਆਕਲੈਂਡ ਵਿੱਚ ਚਾਵਲਾ ਰੈਸਟੋਰੈਂਟ ਦੀ ਇਹ ਦੂਜੀ ਬ੍ਰਾਂਚ ਹੈ ਜਦੋਂ ਕਿ ਵਿਦੇਸ਼ ਵਿੱਚ ਇਹ 13ਵੀਂ ਬ੍ਰਾਂਚ ਹੈ। ਇਸ ਮੌਕੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੀ ਵਿਸ਼ੇਸ਼ ਤੌਰ ‘ਤੇ ਸ. ਇੰਦਰਪਾਲ ਸਿੰਘ ਚਾਵਲਾ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਵਧਾਈ ਦੇਣ ਪਹੁੰਚੇ।
ਆਪਣੇ ਸੰਬੋਧਨ ਵਿੱਚ ਸ. ਇੰਦਰਪਾਲ ਸਿੰਘ ਚਾਵਲਾ ਨੇ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਕਰਨ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਨ੍ਹਾਂ ਦੇ ਰੈਸਟੋਰੈਂਟ ਦੇ ਵਿੱਚ ਲਾਲ ਮਿਰਚ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਰੈਸਟੋਰੈਂਟ ਦਾ ਖਾਣਾ ਖਾਣ ਤੋਂ ਬਾਅਦ ਕਿਸੇ ਵੀ ਕਿਸਮ ਦੀ ਜਲਨ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਸ. ਆਤਮਾ ਸਿੰਘ ਜੀ ਨੇ ਹਲਦਵਾਨੀ ਤੋਂ ਸੰਨ 1960 ਵਿੱਚ ਮਸਾਲਿਆਂ ਦੀ ਰੈਸਪੀ ਦੀ ਕਾਢ ਕੱਢੀ ਸੀ ਅਤੇ ਉਹੀ ਰੈਸਪੀ ਹੁਣ ਤੱਕ ਅਸੀਂ ਆਪਣੇ ਸਾਰੇ ਰੈਸਟੋਰੈਂਟਾਂ ਵਿੱਚ ਵਰਤ ਰਹੇ ਹਾਂ। ਸ. ਚਾਵਲਾ ਨੇ ਦੱਸਿਆ ਕਿ ‘ਚਾਵਲਾ ਰੈਸਟੋਰੈਂਟ’ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਤੇ ਪ੍ਰੋਗਰਾਮ ਵੀ ਬੁੱਕ ਕਰਵਾ ਸਕਦੇ ਹੋ। ਜ਼ਿਕਰਯੋਗ ਹੈ ਕਿ ਸਿਟੀ ਵਿਖੇ ਚਾਵਲਾ ਰੈਸਟੋਰੈਂਟ ਨੂੰ ਸ. ਦਲਬੀਰ ਸਿੰਘ ਲਸਾੜਾ ਚਲਾ ਰਹੇ ਹਨ ਜਦੋਂ ਕਿ ਮੈਨੁਕਾਓ ਵਾਲੇ ਨਵੇਂ ਖੁੱਲ੍ਹੇ ਰੈਸਟੋਰੈਂਟ ਦਾ ਪ੍ਰਬੰਧ ਸ. ਜਸਪ੍ਰੀਤ ਸਿੰਘ, ਸੰਜੇ ਰਾਹੀ ਅਤੇ ਅਮਨਪ੍ਰੀਤ ਸਿੰਘ ਸਾਂਝੇ ਤੌਰ ‘ਤੇ ਚਲਾ ਰਹੇ ਹਨ।