ਮੋਦੀ ਨੂੰ ਵੀਜ਼ਾ ਨਹੀਂ – ਅਮਰੀਕਾ

ਵਾਸਿੰਗਟਨ – ਅਮਰੀਕਾ ਦੀ ਵਿਦੇਸ਼ ਵਿਭਾਗ ਦੀ ਬੁਲਾਰੀ ਵਿਕਟੋਰੀਆ ਨੂਲੈਂਡ ਨੇ ਕਿਹਾ ਕਿ ਅਮਰੀਕਾ ਦੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਨਾ ਦੇਣ ਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨੂਲੈਂਡ ਨੇ ਇਕ ਰੋਜ਼ਾਨਾ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਮੋਦੀ ਦੀ ਵੀਜ਼ਾ ਜਾਰੀ ਕਰਨ ਸਬੰਧੀ ਸਾਡੇ ਦ੍ਰਿਸ਼ਟੀਕੋਣ ਵਿੱਚ ਕੋਈ ਤਬਦੀਲੀ ਨਹੀਂ ਆਈ। ਨੂਲੈਂਡ ਕਾਂਗਰਸ ਮੈਂਬਰ ਜੋਈ ਵਾਲਸ਼ ਵਲੋਂ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਲਿਖੀ ਚਿੱਠੀ ਵਿੱਚ ਉਠਾਏ ਸਵਾਲਾਂ ਦਾ ਜਵਾਬ ਦੇ ਰਹੀ ਸੀ।