ਯੁਨਾਈਟਡ ਸਪੋਰਟਸ ਕਲੱਬ ਦਾ 12ਵਾਂ ਵਿਸ਼ਵ ਕਬੱਡੀ ਕੱਪ

kabaddi-cup-unioun-city-main-photosਬੇ-ਏਰੀਆ ਸਪੋਰਟਸ ਕਲੱਬ ਨੇ ਸੈਂਟਰਲ ਵੈਲੀ ਸਪੋਰਟਸ ਕਲੱਬ ਨੂੰ ਫਾਈਨਲ ‘ਚ ਹਰਾ ਕੇ ਜਿੱਤਿਆ
ਯੁਨੀਅਨ ਸਿਟੀ ਕੈਲੇਫੋਰਨੀਆਂ, 20 ਸਤੰਬਰ (ਹੁਸਨ ਲੜੋਆ ਬੰਗਾ) –  ਯੁਨਾਈਟਡ ਸਪੋਰਟਸ ਕਲੱਬ ਕੈਲੇਫੋਰਨੀਆਂ ਵੱਲੋਂ ਕਬੱਡੀ ਫੈਡਰੇਸ਼ਨ ਆਫ ਕੈਲੇਫੋਰਨੀਆਂ ਦੇ ਸਹਿਯੋਗ ਨਾਲ ਕਰਵਾਏ ਗਏ 12ਵੇਂ ਵਿਸ਼ਵ ਕਬੱਡੀ ਕੱਪ ਵਿੱਚ ਜਿਸ ਤਰਾਂ ਦੀ ਖੇਡ ਇਸ ਵਾਰ ਪੰਜਾਬੀਆਂ ਲਈ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ਵਿੱਚ ਵਿਖਾਉਣ ਦਾ ਸਫਲ ਯਤਨ ਕੀਤਾ ਸ਼ਾਇਦ ਉਹ ਉੱਤਰੀ ਅਮਰੀਕਾ ਦੇ ਕਬੱਡੀ ਇਤਿਹਾਸ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਤੋਂ ਵੀ ਗੱਲ ਦੋ ਕਦਮ ਅੱਗੇ ਦੀ ਸੀ। ਕਲੱਬ ਦੇ ਮੁੱਖ ਪ੍ਰਬੰਧਕ ਸ. ਅਮੋਲਕ ਸਿੰਘ ਗਾਖਲ ਨੇ ਪ੍ਰਸੰਨ ਮੁਦਰਾ ਵਿੱਚ ਬਾਗੋ ਬਾਗ ਹੁੰਦਿਆਂ ਜਿੱਥੇ ਫੈਡਰੇਸ਼ਨ, ਕਬੱਡੀ ਖਿਡਾਰੀਆਂ, ਕਲੱਬਾਂ ਦਾ ਧੰਨਵਾਦ ਕੀਤਾ ਉੱਥੇ ਵੱਡੀ ਗਿਣਤੀ ਵਿੱਚ ਆਏ ਖੇਡ ਪ੍ਰੇਮੀਆਂ ਦਾ ਸਨਮਾਨ ਵੀ ਕੀਤਾ। ਬੇ-ਏਰੀਆ ਸਪੋਰਟਸ ਕਲੱਬ ਨੇ ਸੈਂਟਰਲ ਵੈਲੀ ਸਪੋਰਟਸ ਕਲੱਬ ਨੂੰ ਫਾਈਨਲ ਭੇੜ ਵਿੱਚ ਕੁੱਝ ਹੀ ਅੰਕਾਂ ਨਾਲ ਸ਼ਿਕਸਤ ਦਿੱਤੀ ਪਰ ਇਹ ਮੈਚ ਜਿੱਤ ਵਾਂਗ ਇਸ ਕਰਕੇ ਵੀ ਖਾਸ ਰਿਹਾ ਕਿ ਦੋਹਾਂ ਹੀ ਟੀਮਾਂ ਦੇ ਨਾਮੀ ਕਬੱਡੀ ਖਿਡਾਰੀਆਂ ਨੇ ਹਰ ਪਲ ਨੂੰ ਯਾਦਗਾਰੀ ਬਣਾ ਦਿੱਤਾ। ਇਸ ਕੱਪ ਦਾ ਪਹਿਲਾ ਇਨਾਮ ਡਾਇਮੰਡ ਟਰਾਂਸਪੋਰਟ ਦੇ ਗੁਲਵਿੰਦਰ ਸਿੰਘ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਵੱਲੋਂ 14,000 ਡਾਲਰ ਦਾ ਦਿੱਤਾ ਗਿਆ ਜਦੋਂ ਕਿ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਵੱਲੋਂ ਆਪਣੇ ਸਵ. ਪਿਤਾ ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿੱਚ 13,000 ਡਾਲਰ ਦਾ ਦੂਜਾ ਵੱਡਾ ਇਨਾਮ ਦਿੱਤਾ ਗਿਆ। ਅੰਡਰ-21 ਦੇ ਮੁਕਾਬਲਿਆਂ ਵਿੱਚ ਨੌਰਥ ਵੈਸਟ ਕਲੱਬ ਯੂਬਾਸਿਟੀ ਦੀ ਟੀਮ ਨੇ ਫਤਿਹ ਸਪੋਰਟਸ ਕਲੱਬ ਨੂੰ ਮਾਤ ਦੇ ਕੇ ਆਪਣੀ ਜਿੱਤ ਦਾ ਰਿਕਾਰਡ ਦਰਜ ਕਰਵਾਇਆ। ਜਿੱਥੇ ਇਸ ਖੇਡ ਮੇਲੇ ਵਿੱਚ ਇੰਗਲੈਂਡ, ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਆਏ ਹੋਏ ਸਨ ਉਥੇ ਕਬੱਡੀ ਦੇ ਸਾਬਕ ਅਤੇ ਧੜੱਲੇਦਾਰ ਜਾਫੀ ਰਾਣਾ ਵੰਝ, ਬੇ-ਏਰੀਆ ਸਪੋਰਟਸ ਕਲੱਬ ਦੇ ਮੁਖੀ ਬਲਜੀਤ ਸਿੰਘ ਸੰਧੂ, ਸਾਬਕ ਕਬੱਡੀ ਖਿਡਾਰੀ ਦੀਪਾ ਮੁਠੱਡਾ ਅਤੇ ਸੰਦੀਪ ਲੁੱਧੜ ਦੇ ਨਾਲ ਨਾਲ ਗਾਖਲ ਪਰਿਵਾਰ ਦੇ ਸਰਗਰਮ ਅਤੇ ਖੇਡਾਂ ਲਈ ਜਿੰਦ ਜਾਨ ਲੁਟਾਉਣ ਵਾਲੇ ਮੈਂਬਰ ਨੱਥਾ ਸਿੰਘ ਗਾਖਲ ਨੂੰ ਵੀ ਬੇ-ਏਰੀਆ ਸਪੋਰਟਸ ਕਲੱਬ ਦੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵੱਲੋਂ ਗੋਲਡ ਮੈਡਲ ਪ੍ਰਦਾਨ ਕੀਤੇ ਗਏ। ਇੱਥੇ ਇਸ ਗੱਲ ਦਾ ਜ਼ਿਕਰ ਵੀ ਉਚੇਚੇ ਤੌਰ ‘ਤੇ ਕਰਨਾ ਬਣਦਾ ਹੈ ਕਿ ਰੂਬੀ ਹਰਖੋਵਾਲ, ਸੰਦੀਪ ਲੁੱਧੜ, ਸੰਦੀਪ ਸੁਰਖਪੁਰ, ਸੋਹਣ ਸਿੰਘ ਰੁੜਕੀ, ਸੰਦੀਪ ਨੰਗਲ ਅੰਬੀਆਂ, ਗੁਰਲਾਲ ਘਨੌਰ, ਹੈਰੋ ਅਤੇ ਦੁੱਲਾ ਬੱਗਾ ਪਿੰਡ ਦੀ ਕਬੱਡੀ ਖੇਡ ਨੇ ਅਮਰੀਕਾ ਦੀ ਧਰਤੀ ਤੇ ਪ੍ਰਸ਼ਾਸ਼ਨਿਕ ਅਤੇ ਵੱਡੀ ਗਿਣਤੀ ਵਿੱਚ ਆਏ ਗੋਰਿਆਂ ਨੂੰ ਵੀ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਸਟੇਜ ਕੁਮੈਂਟਰੀ ਦੀ ਜ਼ਿੰਮੇਵਾਰੀ ਆਸ਼ਾ ਸ਼ਰਮਾ ਅਤੇ ਅਸੋਕ ਭੌਰਾ ਨੇ ਨਿਭਾਈ ਅਤੇ ਗਰਾਊਡ ਕੁਮੈਂਟਰੀ ਦਾ ਕਾਰਜ ਰਾਜਵਿੰਦਰ ਰੰਡਿਆਲਾ, ਇਕਬਾਲ ਗਾਲਿਬ, ਕਾਲਾ ਰਛੀਨ ਅਤੇ ਲੱਖਾ ਸਿੱਧਵਾਂ ਬਾਖੂਬੀ ਕੀਤਾ। ਕਬੱਡੀ ਕੱਪ ਦੇ ਪ੍ਰਬੰਧਾਂ ਵਿੱਚ ਯੁਨਾਈਟਡ ਸਪੋਰਟਸ ਕਲੱਬ ਦੇ ਚੀਫ ਆਰਗੇਨਾਈਜ਼ਰ ਅਮੋਲਕ ਸਿੰਘ ਗਾਖਲ, ਚੇਅਰਮੈਨ ਮੱਖਣ ਸਿੰਘ ਬੈਂਸ, ਉਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਬਲਵੀਰ ਸਿੰਘ ਭਾਟੀਆ, ਡਾਇਰੈਕਟਰ ਪਲਵਿੰਦਰ ਸਿੰਘ ਗਾਖਲ, ਸਾਧੂ ਸਿੰਘ ਖਿਲੌਰ, ਦੇਬੀ ਸੋਹਲ, ਬਖਤਾਵਰ ਸਿੰਘ, ਜਸਵੀਰ ਸਿੰਘ ਗਾਖਲ, ਗੁਰਪ੍ਰੀਤ ਸਿੰਘ ਗਾਖਲ, ਪਿੰਕੀ ਅਟਵਾਲ,  ਕੈਲੇਫੋਰਨੀਆਂ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਖੂਬ ਨਿਭਾਈਆਂ। ਇਸ ਵੇਰਾਂ ਜਿਥੇ ਦਰਸਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਉਥੇ ਗਰਮੀ ਨੇ ਵੀ ਦਰਸਕਾਂ ਦੇ ਕਿਲ ਕੱਢ ਦਿੱਤੇ ਫਿਰ ਵੀ ਸਾਮ ਢਲੀ ਤੱਕ ਦਰਸਕ ਅਖੀਰਲੇ ਮੈਚ ਤੱਕ ਗਰਾਉਂਡ ਦੁਆਲੇ ਬੈਠੇ ਕਬੱਡੀ ਦਾ ਅਨੰਦ ਮਾਣਦੇ ਰਹੇ।