ਯੂਥ ਅਕਾਲੀ ਦਲ ਨਿਊਜ਼ੀਲੈਂਡ ਵੱਲੋਂ ਸ. ਬਾਦਲ ਨੂੰ ‘ਪੰਥ ਰਤਨ ‘ਫਖਰ-ਏ-ਕੌਮ’ ਦੀ ਉਪਾਧੀ ਦਿੱਤੇ ਜਾਣ ‘ਤੇ ਵਧਾਈ

ਆਕਲੈਂਡ – ਯੂਥ ਅਕਾਲੀ ਦਲ ਨਿਊਜ਼ੀਲੈਂਡ ਇਕਾਈ ਨੇ ਸ. ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸ਼੍ਰੋਮਣੀ ਅਕਾਲੀ ਦੱਲ ਤੇ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਬਦਲੇ ਸਿੱਖ ਰਵਾਇਤਾਂ ਅਨੁਸਾਰ ਪੰਥ ਰਤਨ ‘ਫਖਰ-ਏ-ਕੌਮ’ ਦੀ ਉਪਾਧੀ ਦਿੱਤੇ ਜਾਣ ‘ਤੇ ਵਧਾਈ ਦਿੱਤੀ ਹੈ। ਇਕਾਈ ਦੇ ਪ੍ਰਧਾਨ ਜਗਜੀਤ ਸਿੰਘ ਬੌਬੀ ਬਰਾੜ (ਪੰਜਾਬ ਦੌਰੇ ‘ਤੇ), ਬਲਵੀਰ ਸਿੰਘ ਔਜਲਾ ਚੇਅਰਮੈਨ, ਜਗਦੇਵ ਸਿੰਘ ਜੱਗੀ ਰਾਮੂਵਾਲੀਆ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਬਰਾੜ ਮਿਰਜ਼ੇ ਕੇ ਸਕੱਤਰ, ਸੁਖਵਿੰਦਰ ਸਿੰਘ ਭੇਖਾਂ ਮੀਤ ਸਕੱਤਰ, ਮੈਨਪਾਲ ਸਿੰਘ ਖਜ਼ਾਨਚੀ, ਗੁਰਜੀਤ ਸਿੰਘ ਭੱਠਲ ਮੀਡੀਆ, ਪਰਮਿੰਦਰ ਸਿੰਘ ਤੱਖਰ, ਪ੍ਰਿਤਪਾਲ ਸਿੰਘ ਗਰੇਵਾਲ, ਜਗਦੀਪ ਸਿੰਘ ਵੜੈਚ, ਗੁਰਪ੍ਰੀਤ ਸਿੰਘ ਬਘੇਲਾ, ਹਰਜੀਤ ਸਿੰਘ ਚੜਿੱਕ, ਲਖਵੀਰ ਸਿੰਘ ਕਾਲੇ ਕੇ, ਸੁਖਪਾਲ ਸਿੰਘ ਪੰਜਗਰਾਈਂ, ਕੁਲਵੰਤ ਸਿੰਘ ਬੱਧਨੀ, ਹਰਜਿੰਦਰ ਪਾਲ ਸਿੰਘ ਵੈਰੋਕੇ, ਹਰਪ੍ਰੀਤ ਸਿੰਘ ਗਿੱਲ,ਜਗਸ਼ੀਰ ਸਿੰਘ ਮਨੀਲਾ, ਗੁਰਸ਼ਰਨ ਸਿੰਘ, ਕਮਲ ਸਿੰਘ ਤੱਖੜ, ਸੇਵਕ ਸਿੰਘ ਬੱਧਣੀ ਅਤੇ ਜਤਿੰਦਰ ਸਿੰਘ ਸੋਹੀ, ਰਾਕੇਸ਼ ਸਿੰਘ ਬਰਾੜ (ਭੀਖਾ) ਤੇ ਗੁਰਮੀਤ ਸਿੰਘ ਨੰਬਰਦਾਰ ਆਦਿ ਨੇ ਵੀ ਸਮੂਹਿਕ ਰੂਪ ਵਿਚ ਵਧਾਈ ਭੇਜੀ ਹੈ।

-ਹਰਜਿੰਦਰ ਸਿੰਘ ਬਸਿਆਲਾ