ਰਗਬੀ: ਆਇਰਲੈਂਡ ਨੇ ਨਿਊਜ਼ੀਲੈਂਡ ਨੂੰ 16-9 ਨਾਲ ਹਰਾ ਹਰਾਇਆ

ਦਬਲਿਨ (ਆਇਰਲੈਂਡ), 18 ਨਵੰਬਰ – ਇੱਥੇ 18 ਨਵੰਬਰ ਨੂੰ ਖੇਡੇ ਗਏ ਇੰਟਰਨੈਸ਼ਨਲ ਰਗਬੀ ਮੈਚ ਵਿੱਚ ਵਿਸ਼ਵ ਦਰਜਾਬੰਦੀ ਵਿੱਚ ਦੁਨੀਆ ਦੀ ਦੂਜੇ ਨੰਬਰ ਦੀ ਮੇਜ਼ਬਾਨ ਟੀਮ ਆਇਰਲੈਂਡ ਨੇ ਦੁਨੀਆ ਦੀ ਪਹਿਲੇ ਨੰਬਰ ਦੀ ਮਹਿਮਾਨ ਟੀਮ ਆਲ ਬਲੈਕ (ਨਿਊਜ਼ੀਲੈਂਡ) ਨੂੰ ਰੋਮਾਂਚਕ ਮੁਕਾਬਲੇ ਵਿੱਚ 16-9 ਨਾਲ ਹਰਾ ਕੇ ਦੁਨੀਆ ਭਰ ਦੇ ਰਗਬੀ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਹੀ ਨਿਊਜ਼ੀਲੈਂ ਦੀ ਟੀਮ ਨੂੰ ਵੱਡਾ ਝੱਟਕਾ ਦਿੱਤਾ ਹੈ।
ਆਲ ਬਲੈਕ ਦੀ ਹਾਰ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਅਗਲੇ ਸਾਲ 2019 ਵਿੱਚ ਜਪਾਨ ਵਿਖੇ ਰਗਬੀ ਵਰਲਡ ਕੱਪ ਖੇਡਿਆ ਜਾਣਾ ਹੈ, ਜਿਸ ਦੀ ਪੂਰੀ ਤਿਆਰੀ ਵਿੱਚ ਲੱਗੀ, ਆਲ ਬਲੈਕ ਟੀਮ ਦਾ ਹਾਰਨਾ ਉਸ ਦੀਆਂ ਤਿਆਰੀਆਂ ਉੱਤੇ ਸਵਾਲ ਖੜ੍ਹੇ ਕਰਦਾ ਹੈ।   ਆਇਰਲੈਂਡ – 16 (ਜੇ. ਸਟੌਕਡੇਲ ਟ੍ਰਾਈ; ਜੇ. ਸੇਕਸਟਨ 3 ਪੈਨਸ, ਕੋਨ)
ਨਿਊਜ਼ੀਲੈਂਡ – 9 (ਬੀ. ਬੈਰਟ 2 ਪੈਨਸ, ਡੀਜੀ)