ਰਣਬੀਰ ਸਿੰਘ ਪਾਬਲਾ ਵਰਲਡ ਮਾਸਟਰਜ਼ ਗੇਮਜ਼ ‘ਚ ਫ਼ੀਲਡ ਜੱਜ ਨਿਯੁਕਤ

ਆਕਲੈਂਡ – ਇੱਥੇ 21 ਤੋਂ 30 ਅਪ੍ਰੈਲ ਤੱਕ ਹੋਣ ਵਾਲੀਆ ‘ਵਰਲਡ ਮਾਸ਼ਟਰਜ਼ ਗੇਮਜ਼ 2017’ ਲਈ ਸ੍ਰੀ ਰਣਬੀਰ ਸਿੰਗ ਪਾਬਲਾ ਨੂੰ ਨਿਊਜ਼ੀਲੈਂਡ ਐਥਲੈਟਿਕਸ ਨੇ ਵਰਲਡ ਮਾਸ਼ਟਰਜ਼ ਗੇਮਜ਼ ਦੀ ਐਥਲੈਟਿਕ ਖੇਡਾਂ ਦੌਰਾਨ ਅਧਿਕਾਰਕ ਫ਼ੀਲਡ ਜੱਜ ਨਿਯੁਕਤ ਕੀਤਾ ਹੈ। ਉਨ੍ਹਾਂ ਈ-ਮੇਲ ਰਾਹੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ 2017 ਦੀਆਂ ਇਨ੍ਹਾਂ ਵਰਲਡ ਮਾਸਟਰਜ਼ ਗੇਮਜ਼ ਵਿੱਚ ਫ਼ੀਲਡ ਅਧਿਕਾਰੀ ਵਜੋਂ ਸੇਵਾਵਾਂ ਦੇਣਗੇ।