ਰਾਕੇਸ਼ ਟਿਕੈਤ ਦੇ ਇਕ ਹੰਝੂ ਨੇ ਅੰਦੋਲਨ ਦੀ ਬਾਜ਼ੀ ਪਲਟ ਦਿੱਤੀ – ਬੱਬੂ ਮਾਨ

ਗਾਜ਼ੀਪੁਰ ਬਾਰਡਰ, 10 ਫਰਵਰੀ – ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਗਾਇਕ ਬੱਬੂ ਮਾਨ ਪੁੱਜੇ ਅਤੇ ਉਨ੍ਹਾਂ ਦਾ ਸਵਾਗਤ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕੀਤਾ। ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਇਕ ਹੰਝੂ ਨੇ ਬਾਜ਼ੀ ਹੀ ਪਲਟ ਦਿੱਤੀ। ਉਨ੍ਹਾਂ ਨੇ ਬਾਲੀਵੁੱਡ ਨੂੰ ਬਹਿਸ ਕਰਨ ਪ੍ਰਤੀ ਚੁਣੌਤੀ ਦਿੱਤੀ। ਉਨ੍ਹਾਂ ਰਾਕੇਸ਼ ਟਿਕੈਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਾਖ਼ੂਬੀ ਮੋਰਚਾ ਸੰਭਾਲਿਆ ਹੈ ਅਤੇ ਸ਼ਾਂਤੀ ਰੱਖਣ ਦੀ ਅਪੀਲ ਵੀ ਕੀਤੀ। ਬੱਬੂ ਮਾਨ ਨੇ ਇਸ ਮੌਕੇ ‘ਤੇ ਲੋਕਾਂ ਦੀ ਪਸੰਦ ਦੇ ਗੀਤ ਵੀ ਸੁਣਾਏ। ਉਨ੍ਹਾਂ ਅਖੀਰ ਵਿੱਚ ਇਹੀ ਕਿਹਾ ਕਿ ਅਨੁਸ਼ਾਸਨ ਦੀ ਹਮੇਸ਼ਾ ਪਾਲਣਾ ਕਰਨੀ ਹੈ ਅਤੇ ਪਿਆਰ ਨਾਲ ਹੀ ਜਿੱਤ ਪ੍ਰਾਪਤ ਕਰਨੀ ਹੈ। ਇਸ ਮੌਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਕ੍ਰਾਂਤੀ ਪਾਰਕ ਬਣੇਗਾ ਅਤੇ ਪਾਰਕ ਵਿੱਚ ਕਿਸਾਨਾਂ ਦਾ ਝੰਡਾ ਲਹਿਰਾਇਆ ਜਾਵੇਗਾ ਅਤੇ ਪਾਰਕ ਦਾ ਨਿਰਮਾਣ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਾਰਡਰ ‘ਤੇ ਰਣਨੀਤੀ ਅਨੁਸਾਰ ਸੰਘਰਸ਼ ਚਲਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਹਰੇਕ ਵਿਅਕਤੀ ਹਫ਼ਤੇ ਭਰ ਦੀ ਰਣਨੀਤੀ ਵਿੱਚ ਸ਼ਾਮਿਲ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਅਕਤੂਬਰ ਤੋਂ ਬਾਅਦ ਵੀ ਚੱਲ ਸਕਦਾ ਹੈ।